ਅੰਮ੍ਰਿਤਸਰ ਵਿਚ ਭਾਜਪਾ ਆਗੂ ਤੇ ਵੇਰਕਾ ਮੰਡਲ ਪ੍ਰਧਾਨ ਗੁਰਮੁਖ ਸਿੰਘ ਬਲ ‘ਤੇ ਕੁਝ ਅਣਪਛਾਤੇ ਕਾਰ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਬੱਲ ਨੇ ਗੱਡੀ ਦਾ ਦਰਵਾਜ਼ਾ ਬੰਦ ਕਰਕੇ ਖੁਦ ਦੀ ਜਾਨ ਬਚਾਈ। ਗਨੀਮਤ ਰਹੀ ਕਿ ਗੋਲੀਆਂ ਦਰਵਾਜ਼ੇ ਤੇ ਟਾਇਰ ‘ਤੇ ਲੱਗੀਆਂ। ਮੰਡਲ ਪ੍ਰਧਾਨ ਗੁਰਮੁਖ ਸਿੰਘ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਭਾਜਪਾ ਨੇਤਾ ਦੀ ਕਾਰ ਦੇ ਹੇਠਲੇ ਹਿੱਸੇ ਤੇ ਪਿਛਲੇ ਟਾਇਰ ਵਿਚ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਜਾਣਕਾਰੀ ਦਿੰਦਿਆਂ ਮੰਡਲ ਪ੍ਰਧਾਨ ਗੁਰਮੁਖ ਸਿੰਘ ਬੱਲ ਦਾ ਕਹਿਣਾ ਹੈ ਕਿ ਉਹ ਐਤਵਾਰ ਰਾਤ ਨੂੰ ਆਪਣੀ ਕਾਰ ‘ਚ ਕਿਸੇ ਕੰਮ ਤੋਂ ਘਰ ਪਰਤ ਰਹੇ ਸਨ। ਜਦੋਂ ਉਹ ਵੱਲਾ ਪੁਲ ਨੇੜੇ ਪਹੁੰਚੇ ਤਾਂ ਦੋ ਹਮਲਾਵਰ ਬੋਲੈਰੋ ਕਾਰ ‘ਚ ਆਏ ਤੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਕ ਗੋਲ਼ੀ ਉਨ੍ਹਾਂ ਦੀ ਕਾਰ ਦੇ ਦਰਵਾਜ਼ੇ ‘ਤੇ ਲੱਗੀ, ਜਦਕਿ ਦੂਜੀ ਟਾਇਰ ‘ਚ ਜਾ ਲੱਗੀ ਪਰ ਕਿਸੇ ਤਰ੍ਹਾਂ ਉਨ੍ਹਾਂ ਨੇ ਕਾਰ ਦਾ ਦਰਵਾਜ਼ਾ ਬੰਦ ਕਰਕੇ ਆਪਣਾ ਬਚਾਅ ਕੀਤਾ।
ਵੀਡੀਓ ਲਈ ਕਲਿੱਕ ਕਰੋ : –