ਪੰਜਾਬ ਵਿੱਚ ਸਰਦੀ ਸ਼ੁਰੂ ਹੁੰਦੇ ਹੀ ਧੁੰਦ ਦਾ ਕਹਿਰ ਵੀ ਸ਼ੁਰੂ ਹੋ ਗਿਆ ਹੈ। ਸੰਘਣੀ ਧੁੰਦ ਕਾਰਨ ਅੱਜ ਫ਼ਿਰੋਜ਼ਪੁਰ-ਫ਼ਾਜ਼ਲਿਕਾ ਮੁੱਖ ਮਾਰਗ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਗੰਗਾ ਨਗਰ ਤੋਂ ਆ ਰਹੀ ਇੱਕ ਇਨੋਵਾ ਕਾਰ ਪਿੰਡ ਪਿੰਡੀ ਦੇ ਕੋਲ ਇੱਕ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ‘ਚ ਇਨੋਵਾ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਸ਼ਰਧਾਲੂਆਂ ਦੀ ਬੱਸ ਹੋਈ ਰਵਾਨਾ
ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜਿਲਕਾ ਜੀ ਟੀ ਰੋਡ ‘ਤੇ ਪਿੰਡ ਪਿੰਡੀ ਨੇੜੇ ਟਾਇਲ ਫੈਕਟਰੀ ਦੇ ਸਾਹਮਣੇ ਹੋਏ ਐਕਸੀਡੈਂਟ ਵਿਚ ਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ 12 ਜੈਡ ਗੰਗਾਨਗਰ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਘਟਨਾ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –