ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਲਈ ਹੁਕਮ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਜਾਰੀ ਕੀਤੇ ਹਨ ਕਿ 31 ਮਾਰਚ 2024 ਦੇ ਬਾਅਦ ਕੋਈ ਵੀ ਸਰਕਾਰੀ ਸਕੂਲ ਦਾ ਬੱਚਾ ਜ਼ਮੀਨ ਉਤੇ ਨਹੀਂ ਬੈਠੇਗਾ।
ਮਾਨ ਸਰਕਾਰ ਵੱਲੋਂ ਇਸ ਸਬੰਧੀ ਸਮੂਹ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ 31 ਮਾਰਚ 2024 ਤੋਂ ਬਾਅਦ ਕੋਈ ਵੀ ਸਰਕਾਰੀ ਸਕੂਲ ਦਾ ਬੱਚਾ ਬੈਂਚ ਤੋਂ ਹੇਠਾਂ ਜ਼ਮੀਨ ‘ਤੇ ਨਹੀਂ ਬੈਠਣਾ ਚਾਹੀਦਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਸਕੂਲ ਵਿਚ ਬੈਂਚਾਂ ਦੀ ਘਾਟ ਹੈ ਤਾਂ ਉਹ 23 ਦਸੰਬਰ ਬਾਅਦ ਦੁਪਹਿਰ 3 ਵਜੇ ਤਕ ਦਫ਼ਤਰ ਨੂੰ ਬੈਂਚਾਂ ਦੀ ਜ਼ਰੂਰਤ ਬਾਰੇ ਦੱਸ ਸਕਦੇ ਹਨ ਤੇ ਹੋਰ ਬੈਂਚ ਹਾਸਲ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ : –