ਜਲਾਲਾਬਾਦ ਤੋਂ ਦਿੱਲੀ ਜਾ ਰਹੀ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡਿਪੂ ਦੀ ਬੱਸ ਧੁੰਦ ਕਾਰਨ ਦੁਰਘਟਨਾਗ੍ਰਸਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬੱਸ ਵਿਚ ਲਗਭਗ 40 ਯਾਤਰੀ ਸਵਾਰ ਸਨ। ਬੱਸ ਜਲਾਲਾਬਾਦ ਤੋਂ ਸਵੇਰੇ 4.40 ਵਜੇ ਰਵਾਨਾ ਹੋਈ। ਹਾਦਸਾ ਜਲਾਲਾਬਾਦ ਵਿਚ ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ਪਿੰਡ ਚੱਕ ਸੈਦੋਕੇ ਕੋਲ ਵਾਪਰਿਆ।
ਇਹ ਵੀ ਪੜ੍ਹੋ : ਪਾਕਿਸਤਾਨੀ ਸਾਬਕਾ PM ਇਮਰਾਨ ਖਾਨ ਨੂੰ 10 ਸਾਲ ਦੀ ਜੇਲ੍ਹ, Cipher ਮਾਮਲੇ ‘ਚ ਕੋਰਟ ਦਾ ਫੈਸਲਾ
ਦੁਰਘਟਨਾ ਉਦੋਂ ਵਾਪਰੀ ਜਦੋਂ ਬੱਸ ਯਾਤਰੀਆਂ ਨੂੰ ਲੈਣ ਲਈ ਚੱਕ ਸੈਦੋਕੇ ਤੋਂ ਚੱਲੀ, ਧੁੰਦ ਕਾਰਨ ਕੁਝ ਵੀ ਦਿਖਾਈ ਨਾ ਦੇਣ ਕਾਰਨ ਬੱਸ ਸੜਕ ਤੋਂ ਹੇਠਾਂ ਡਿੱਗ ਗਈ ਤੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ, ਜਿਸ ਨਾਲ 5 ਤੋਂ 6 ਲੋਕ ਜ਼ਖਮੀ ਹੋ ਗਏ। ਕੰਡਕਟਰ ਸਣੇ ਬੱਸ ਵਿਚ 40 ਯਾਤਰੀ ਸਨ ਹਾਦਸੇ ਵਿਚ ਜ਼ਖਮੀ ਲੋਕਾਂ ਨੂੰ ਐਂਬੂਲੈਂਸ ਤੋਂ ਜਲਾਲਾਬਾਦ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ –