ਮੁੱਖ ਮੰਤਰੀ ਭਗਵੰਤ ਮਾਨ ਅੱਜ ਸਰਕਾਰੀ-ਕਾਰੋਬਾਰ ਮੀਟਿੰਗ ਲਈ ਪਠਾਨਕੋਟ ਪਹੁੰਚੇ ਹੋਏ ਹਨ। ਇਸ ਦੋ ਰੋਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਮੁਕੇਰੀਆਂ ਤੋਂ ਕੀਤੀ ਸੀ। ਅੱਜ ਦੋ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਦੂਜਾ ਪ੍ਰੋਗਰਾਮ ਦੀਨਾਨਗਰ ਵਿੱਚ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਪਠਾਨਕੋਟ ਦੇ ਸੰਸਦ ਮੈਂਬਰ ਸੰਨੀ ਦਿਓਲ ‘ਤੇ ਵੀ ਨਿਸ਼ਾਨਾ ਵਿੰਨ੍ਹਿਆ।
ਸੀ.ਐਮ ਨੇ ਕਿਹਾ ਕਿ ਸਨੀ ਦਿਓਲ ਸਾਹਿਬ, ਇਹ ਸਿਆਸਤ ਸਿਆਸਤ ਕੋਈ 9 ਤੋਂ 5 ਵਾਲੀ ਡਿਊਟੀ ਨਹੀਂ ਬਲਕਿ 24 ਘੰਟਿਆਂ ਡਿਊਟੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗਲਤ ਐਮਪੀ ਚੁਣਿਆ ਹੈ, ਜੋ ਤਿੰਨ ਘੰਟੇ ਵੈਨਿਟੀ ਵਿੱਚ ਬੈਠ ਕੇ ਮੇਕਅੱਪ ਕਰਨ ਵਿੱਚ ਰੁੱਝਿਆ ਰਹਿੰਦਾ ਹੈ ਅਤੇ ਇੱਕ ਘੰਟੇ ਲਈ ਬਾਹਰ ਆਉਂਦਾ ਹੈ। ਉਨ੍ਹਾਂ ਨੂੰ ਪਠਾਨਕੋਟ ਦੇ ਇਲਾਕਿਆਂ ਦੀ ਕੋਈ ਜਾਣਕਾਰੀ ਨਹੀਂ ਹੈ।
ਮੁੱਖ ਮੰਤਰੀ ਨੇ ਸੰਨੀ ਦਿਓਲ ‘ਤੇਤ ਤੰਜ ਕੱਸਦਿਆਂ ਕਿਹਾ ਕਿ ਬਾਰਡਰ ਦੇ ਪਰਲੇ ਪਾਸੇ ਤਾਂ ਨਲਕਾ ਪੁੱਟ ਦਿੱਤਾ ਪਰ ਇਥੇ ਇੱਕ ਵੀ ਨਲਕਾ ਨਹੀਂ ਲੁਆਇਆ। ਉਨ੍ਹਾਂ ਕਿਹਾ ਕਿ ਮੈਂ ਵੀ ਪਾਰਲੀਮੈਂਟ ਵਿੱਚ 2019 ਤੋਂ ਰਿਹਾ ਹਾਂ ਪਰ ਮੈਂ ਤਿੰਨ ਸਾਲਾਂ ਵਿੱਚ ਉਥੇ ਵੀ ਸੰਨੀ ਦਿਓਲ ਨੂੰ ਨਹੀਂ ਵੇਖਿਆ। ਇੱਕ ਐੱਮ. ਪੀ. ਲੋਕਾਂ ਤੇ ਸਰਕਾਰ ਵਿਚਾਲੇ ਪੁਲ ਹੁੰਦਾ ਹੈ। ਪਰ ਉਨ੍ਹਾਂ ਕਦੇ ਇਥੇ ਆ ਕੇ ਵੀ ਨਹੀਂ ਵੇਖਿਆ। ਉਨ੍ਹਾਂ ਲੋਕਾਂ ਨੂੰ ਵੋਟ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ ਐਵੇਂ ਹੀ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ ਚਾਹੀਦੀ ਇਹ ਬਹੁਤ ਕੀਮਤੀ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਪਠਾਨਕੋਟ ਤੋਂ ਚੰਡੀਗੜ੍ਹ ਤੱਕ ਦੇ ਸਫ਼ਰ ਵਿੱਚ ਤੇਲ ਦਾ ਹੀ ਟੋਲ ਸੀ। ਹੁਣ ਉਨ੍ਹਾਂ ਵਿੱਚੋਂ ਜ਼ਿਆਦਾਤਰ ਬੰਦ ਹੋ ਚੁੱਕੇ ਹਨ। ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ਾ ‘ਤੇ ਵੀ ਉਨ੍ਹਾਂ ਦੀ ਨਜ਼ਰ ਹੈ। ਜਿਸ ਦਿਨ ਕਿਸੇ ਵੀ ਸਮਝੌਤੇ ਦੀ ਉਲੰਘਣਾ ਹੁੰਦੀ ਹੈ, ਉਸ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : PM ਮੋਦੀ ਨੇ ਦਵਾਰਕਾ ਵੇਖਣ ਲਈ ਸਮੁੰਦਰ ‘ਚ ਲਾਈ ਡੁਬਕੀ, ਭਗਵਾਨ ਕ੍ਰਿਸ਼ਨ ਨੂੰ ਕੀਤੀ ਪ੍ਰਾਰਥਨਾ (ਤਸਵੀਰਾਂ)
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ 200 ਕਰੋੜ ਰੁਪਏ ਦੀ ਜ਼ਮੀਨ ਵਾਲਾ ਕਾਰੋਬਾਰੀ ਵੱਖ-ਵੱਖ ਐੱਨਓਸੀ ਲੈਣ ਲਈ ਤਿੰਨ ਸਾਲਾਂ ਤੱਕ ਇਧਰ-ਉਧਰ ਭੱਜਦਾ ਰਹਿੰਦਾ ਸੀ। ਤਿੰਨ ਸਾਲ ਸੰਘਰਸ਼ ਕਰਨ ਤੋਂ ਬਾਅਦ ਆਖਰਕਾਰ ਉਸਨੂੰ ਘਾਟੇ ਵਿੱਚ ਜ਼ਮੀਨ ਵੇਚ ਕੇ ਮੱਧ ਪ੍ਰਦੇਸ਼ ਜਾਣਾ ਪੈਂਦਾ ਸੀ। ਪਰ ਹੁਣ ਉਹ ਕਲਰ ਸਟੈਂਪ ਪੇਪਰ ਲੈ ਕੇ ਆਏ ਹਨ। ਤੁਹਾਨੂੰ ਬੱਸ ਇਸ ਨੂੰ ਖਰੀਦਣਾ ਪਏਗਾ, ਬਾਕੀ ਆਪਣੇ ਆਪ ਹੋ ਜਾਵੇਗਾ।