ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ। ਸੈਸ਼ਨ ਦੀ ਸ਼ੁਰੂਆਤ ਰਾਜਪਾਲ ਬੀਐੱਲ ਪੁਰੋਹਿਤ ਦੇ ਭਾਸ਼ਣ ਤੋਂਹੋਵੇਗੀ। ਅੱਜ ਦੁਪਹਿਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। 2 ਤੇ 3 ਮਾਰਚ ਨੂੰ ਛੁੱਟੀ ਰਹੇਗੀ। ਫਿਰ 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਹੋਵੇਗੀ। 5 ਮਾਰਚ ਨੂੰ ਬਜਟ ਕੀਤਾ ਜਾਵੇਗਾ। ਅਗਲੇ ਦਿਨ ਬਜਟ ‘ਤੇ ਬਹਿਸ ਹੋਵੇਗੀ।
7 ਮਾਰਚ ਨੂੰ ਨਾਨ-ਆਫੀਸ਼ੀਅਲ ਡੇ ਰਹੇਗਾ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ। 8, 9, 10 ਨੂੰ ਸਰਕਾਰੀ ਛੁੱਟੀ ਰੇਹਗੀ। 11 ਤੇ 12 ਮਾਰਚ ਨੂੰ ਲੈਜੀਸਲੇਚਰ ਬਿਜ਼ਨੈੱਸ ਹੈ। ਇਸ ਵਿਚ ਬਿੱਲ ਪੇਸ਼ ਹੋਣਗੇ। 13 ਤੇ 14 ਮਾਰਚ ਦਾ ਨਾਨ-ਆਫੀਸ਼ੀਅਲ ਡੇ ਹੈ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ। 15 ਮਾਰਚ ਨੂੰ ਵੀ ਬਿੱਲ ਆਉਣਗੇ। ਨਾਲ ਹੀ ਇਸ ਦਿਨ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਫ਼ਿਲਮੀ ਅੰਦਾਜ਼ ‘ਚ ਬੈਂਕ ‘ਚ ਪਿਆ ਡਾ/ਕਾ, ਬੰ.ਦੂ/ਕ ਦੀ ਨੋਕ ‘ਤੇ ਲੱਖਾਂ ਰੁਪਏੇ ਦੀ ਲੁੱਟ
ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਲੋਕਾਂ ਦੇ ਦਿਲਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗੀ। ਸੈਸ਼ਨ ਦੀ ਸ਼ੁਰੂਆਤ ਰਾਜਪਾਲ ਪੁਰੋਹਿਤ ਦੇ ਭਾਸ਼ਣ ਨਾਲ ਹੋਵੇਗੀ। ਪਿਛਲੇ ਸਾਲ ਰਾਜਪਾਲ ਦੇ ਸੰਬੋਧਨ ਦੌਰਾਨ ਵੀ ਹੰਗਾਮਾ ਦੇਖਣ ਨੂੰ ਮਿਲਿਆ ਸੀ।