ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ ਭਰ ਵਿਚ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਵਲੋਂ ਅੱਜ ਰੇਲਾਂ ਰੋਕੀਆਂ ਜਾਣਗੀਆਂ। ਪੰਜਾਬ ‘ਚ 18 ਜ਼ਿਲ੍ਹਿਆਂ ‘ਚ ਰੇਲ ਮਾਰਗ ਜਾਮ ਕੀਤਾ ਜਾਵੇਗਾ ਤੇ 30 ਥਾਵਾਂ ਉਤੇ ਚੱਕਾ ਜਾਮ ਕੀਤਾ ਜਾਵੇਗਾ। ਇਹ ਰੇਲ ਰੋਕੋ ਅੰਦੋਲਨ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਕੀਤਾ ਜਾਵੇਗਾ।
SKM (ਗੈਰ-ਰਾਜਨੀਤਕ) ਜਿਨ੍ਹਾਂ ਵੱਲੋਂ ਪੰਜਾਬ ਤੇ ਹਰਿਆਣਾ ਦੀ ਸਰਹੱਦ ਉਤੇ ਧਰਨਾ ਲਗਾਇਆ ਗਿਆ ਹੈ ਤੇ ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਮੋਰਚਾ ਉਗਰਾਹਾਂ ਤੇ ਹੋਰ ਕਈ ਜਥੇਬੰਦੀਆਂ ਵੱਲੋਂ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨ ਜਥੇਬੰਦੀਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਕਿਸਾਨ ਆਪਣੇ ਪਰਿਵਾਰਾਂ ਸਣੇ ਇਸ ਅੰਦੋਲਨ ਦੇ ਵਿਚ ਸ਼ਾਮਲ ਹੋਣ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਲਕੇ ਦੇਸ਼ ਭਰ ਵਿਚ 60 ਥਾਵਾਂ ‘ਤੇ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਅੰਮ੍ਰਿਤਸਰ ‘ਚ 9 ਤੇ ਫਿਰੋਜ਼ਪੁਰ ‘ਚ 4 ਥਾਵਾਂ ‘ਤੇ, ਤਰਨਤਾਰਨ ‘ਚ 3, ਗੁਰਦਾਸਪੁਰ ‘ਚ 3, ਹੁਸ਼ਿਆਰਪੁਰ ‘ਚ 3, ਪਟਿਆਲਾ, ਮੁਹਾਲੀ ‘ਚ 3 ਥਾਵਾਂ, ਜਲੰਧਰ, ਕਪੂਰਥਲਾ, ਮੋਗਾ, ਮਾਨਸਾ ਤੇ ਫਾਜ਼ਿਲਕਾ ‘ਚ 2 ਥਾਵਾਂ ‘ਤੇ, ਮੁਕਤਸਰ, ਮਲੋਟ, ਗਿੱਦੜਬਾਹਾ ਤੇ ਫਰੀਦਕੋਟ ‘ਚ 2 ਥਾਵਾਂ ‘ਤੇ, ਬਠਿੰਡਾ, ਮਲੇਰਕੋਟਲਾ, ਪਠਾਨਕੋਟ, ਫਤਹਿਗੜ੍ਹ ਸਾਹਿਬ, ਰੋਪੜ ਤੇ ਸੰਗਰੂਰ ‘ਚ 1 ਜਗ੍ਹਾ ‘ਤੇ ਟ੍ਰੇਨ ਰੋਕੀ ਜਾਏਗੀ ।
ਇਸੇ ਤਰ੍ਹਾਂ ਤਮਿਲਨਾਡੂ ਵਿਚ 10 ਥਾਵਾਂ ਉਤੇ ਟ੍ਰੇਨ ਰੋਕੀ ਜਾਵੇਗੀ। ਯੂਪੀ ਵਿਚ 2 ਥਾਵਾਂ ‘ਤੇ, ਮੇਰਠ ਤੇ ਗੁਜਰਾਂ ਜੰਕਸ਼ਨ ‘ਤੇ 2 ਪੁਆਇੰਟਾਂ ਉਤੇ ਟ੍ਰੇਨ ਰੋਕਣਗੇ। ਉੜੀਸਾ ਵਿਚ 4 ਤੋਂ 6 ਥਾਵਾਂ ਉਤੇ ਟ੍ਰੇਨ ਰੁਕੇਗੀ। ਕਰਨਾਟਕ, ਬਿਹਾਰ, ਰਾਜਸਥਾਨ ਤੇ ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕੇਰਲਾ, ਵਿਚ ਕਈ ਥਾਵਾਂ ਉਤੇ ਰੇਲ ਰੁਕੇਗੀ।
ਇਹ ਵੀ ਪੜ੍ਹੋ : Zomato ਨੇ ਮਹਿਲਾ ਰਾਈਡਰਸ ਨੂੰ ਦਿੱਤਾ ਖਾਸ ਤੋਹਫਾ, ਲਾਂਚ ਕੀਤਾ ਗਿਆ ਨਵਾਂ ਡ੍ਰੈਸ ਕੋਡ
ਦੱਸ ਦੇਈਏ ਕਿ ਅੱਜ ਕਿਸਾਨ ਅੰਦੋਲਨ ਦਾ 27ਵਾਂ ਦਿਨ ਹੈ। ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਕਿਸਾਨ ਡਟੇ ਹੋਏ ਹਨ। MSP ਤੇ ਕਰਜ਼ਾ ਮਾਫੀ ਸਣੇ ਕਈ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਵੱਲੋਂ ਅੱਜ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਅੱਜ ਕਿਸਾਨ ਆਗੂਆਂ ਵੱਲੋਂ ਰੇਲ ਰੋਕ ਦਾ ਐਲਾਨ ਵੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: