ਲੋਕ ਸਭਾ ਚੋਣਾਂ 2024 ਲਈ ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ ਨੂੰ ਹੋਣੀ ਹੈ। ਦੂਜੇ ਪੜਾਅ ਵਿੱਚ 88 ਲੋਕ ਸਭਾ ਸੀਟਾਂ ਲਈ 1206 ਉਮੀਦਵਾਰ ਮੈਦਾਨ ਵਿੱਚ ਹਨ। ਇਸ ਤੋਂ ਪਹਿਲਾਂ 19 ਅਪ੍ਰੈਲ ਨੂੰ ਹੋਈ ਵੋਟਿੰਗ ਦੇ ਪਹਿਲੇ ਪੜਾਅ ‘ਚ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਲਗਭਗ 65.5 ਫੀਸਦੀ ਵੋਟਿੰਗ ਹੋਈ ਸੀ। ਕੁਝ ਥਾਵਾਂ ‘ਤੇ ਵੋਟਾਂ ਵੱਡੇ ਪੱਧਰ ‘ਤੇ ਪਈਆਂ ਅਤੇ ਕਈ ਥਾਵਾਂ ‘ਤੇ ਵੋਟਰ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਨਹੀਂ ਨਿਕਲੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਅਪ੍ਰੈਲ ਨੂੰ ਹੋਈ ਵੋਟਿੰਗ ਦੌਰਾਨ ਇਕ ਦਿਲਚਸਪ ਘਟਨਾ ਸਾਂਝੀ ਕੀਤੀ ਹੈ। ਮਾਮਲਾ ਅਜਿਹਾ ਹੈ ਕਿ ਜਦੋਂ ਇੱਕ ਪੇਂਡੂ ਔਰਤ ਵੋਟ ਪਾਉਣ ਲਈ ਬੂਥ ‘ਤੇ ਪਹੁੰਚੀ ਤਾਂ ਈਵੀਐਮ ਮਸ਼ੀਨ ‘ਚ ਮੋਦੀ ਦੀ ਫੋਟੋ ਨਾ ਮਿਲਣ ‘ਤੇ ਉਹ ਹੈਰਾਨ ਰਹਿ ਗਈ। ਉਸ ਨੇ ਬੂਥ ਅਧਿਕਾਰੀਆਂ ਨੂੰ ਸਾਫ਼-ਸਾਫ਼ ਕਿਹਾ ਕਿ ਉਹ ਸਿਰਫ਼ ਮੋਦੀ ਨੂੰ ਹੀ ਵੋਟ ਦੇਵੇਗੀ। ਪੀਐਮ ਮੋਦੀ ਨੇ ਨਾ ਸਿਰਫ਼ ਕਹਾਣੀ ਸੁਣਾਈ ਸਗੋਂ ਪਾਰਟੀ ਵਰਕਰਾਂ ਨੂੰ ਸਲਾਹ ਵੀ ਦਿੱਤੀ।
ਘਟਨਾ ਰਾਜਸਥਾਨ ਦੇ ਸੀਕਰ ਦੇ ਪਿਪਰਾਨੀ ਪਿੰਡ ਦੇ ਇੱਕ ਪੋਲਿੰਗ ਬੂਥ ਦੀ ਦੱਸੀ ਜਾ ਰਹੀ ਹੈ। ਸੀਕਰ ਲੋਕ ਸਭਾ ਸੀਟ ਲਈ 19 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਘਟਨਾ ਮੁਤਾਬਕ ਸਵੇਰੇ 11 ਵਜੇ ਇਕ ਸਕੂਲ ਦੇ ਬੂਥ ‘ਤੇ ਵੋਟਰਾਂ ਦੀ ਭਾਰੀ ਭੀੜ ਸੀ। ਇਸ ਦੌਰਾਨ ਕੁਝ ਪੇਂਡੂ ਔਰਤਾਂ ਗੀਤ ਗਾਉਂਦੀਆਂ ਵੋਟਾਂ ਪਾਉਣ ਲਈ ਬੂਥ ’ਤੇ ਪੁੱਜੀਆਂ।
माताओं-बहनों के इस स्नेह को देखकर मेरी आंखों में आंसू हैं, संकल्प भी है इस कर्ज को उतारने का 🙏🙏
लेकिन लक्ष्मीकांत जी, यह हम कार्यकर्ताओं की जिम्मेदारी है कि हम इन बारीकियों पर ध्यान दें। घर-घर जाकर लोगों को जागरूक करें। https://t.co/E8XtzAyS0u
— Narendra Modi (@narendramodi) April 25, 2024
ਕੁਝ ਦੇਰ ਬਾਅਦ ਪੋਲਿੰਗ ਬੂਥ ਦੇ ਅੰਦਰੋਂ ਇੱਕ ਔਰਤ ਦੀ ਆਵਾਜ਼ ਸੁਣਾਈ ਦਿੱਤੀ। ਅੰਦਰ ਜਾਣ ‘ਤੇ ਪਤਾ ਲੱਗਾ ਕਿ ਇਕ ਔਰਤ ਨੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਨੇ ਈਵੀਐਮ ਮਸ਼ੀਨ ‘ਚ ਮੋਦੀ ਦੀ ਫੋਟੋ ਨਹੀਂ ਦਿਖੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਵਰਕਰ ਲਕਸ਼ਮੀਕਾਂਤ ਭਾਰਦਵਾਜ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਅਖਬਾਰ ਦੀ ਕਟਿੰਗ ਨੂੰ ਸਾਂਝਾ ਕੀਤਾ ਹੈ। ਖਬਰਾਂ ਮੁਤਾਬਕ ਔਰਤ ਲਗਾਤਾਰ ਕਹਿ ਰਹੀ ਸੀ ਕਿ ਉਹ ਉਦੋਂ ਤੱਕ ਵੋਟ ਨਹੀਂ ਪਾਵੇਗੀ ਜਦੋਂ ਤੱਕ ਮਸ਼ੀਨ ‘ਚ ਮੋਦੀ ਦੀ ਫੋਟੋ ਨਹੀਂ ਦੇਖ ਲੈਂਦੀ। ਜਦੋਂ ਔਰਤ ਨੂੰ ਸਮਝਾਇਆ ਗਿਆ ਕਿ ਇੱਥੇ ਪਾਰਟੀ ਦਾ ਚੋਣ ਨਿਸ਼ਾਨ ਵਰਤਿਆ ਗਿਆ ਹੈ, ਮੋਦੀ ਦਾ ਨਹੀਂ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਮੋਦੀ ਤੋਂ ਇਲਾਵਾ ਉਨ੍ਹਾਂ ਦੇ ਹਲਕੇ ਤੋਂ ਕੋਈ ਹੋਰ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਹੈ। ਉਦੋਂ ਹੀ ਔਰਤ ਨੇ ਵੋਟ ਪਾਈ।
ਇਹ ਵੀ ਪੜ੍ਹੋ : ਸਲਮਾਨ ਖਾਨ ਫਾਇ.ਰਿੰਗ ਕੇਸ, ਪੁਲਿਸ ਨੇ ਪੰਜਾਬ ਤੋਂ ਦਬੋਚੇ 2 ਨੌਜਵਾਨ, ਹੋ ਸਕਦੈ ਵੱਡਾ ਖੁਲਾਸਾ
ਪਾਰਟੀ ਵਰਕਰ ਵੱਲੋਂ ਸ਼ੇਅਰ ਕੀਤੀ ਗਈ ਪੋਸਟ ‘ਤੇ ਪੀਐਮ ਮੋਦੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ X ‘ਤੇ ਲਿਖਿਆ, ”ਮਾਤਾਵਾਂ ਭੈਣਾਂ ਦੇ ਇਸ ਪਿਆਰ ਨੂੰ ਵੇਖ ਕੇ ਮੇਰੀਆਂ ਅੱਖਾਂ ਵਿਚ ਹੰਝੂ ਹਨ, ਸੰਕਲਪ ਵੀ ਹੈ ਇਸ ਕਰਜ਼ੇ ਨੂੰ ਉਤਾਰਨ ਦਾ। ਪਰ ਲਕਸ਼ਮੀਕਾਂਤ ਜੀ, ਇਹ ਸਾਡੇ ਵਰਕਰਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਨ੍ਹਾਂ ਬਾਰੀਕੀਆਂ ‘ਤੇ ਧਿਆਨ ਦੇਈਏ। ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰੀਏ।”
ਵੀਡੀਓ ਲਈ ਕਲਿੱਕ ਕਰੋ -: