ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਦੌਰਾਨ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਨਾਮਜ਼ਦਗੀ ਦਾਖ਼ਲ ਕਰਨ ਲਈ ਐਨਓਸੀ ਲੈਣ ਲਈ 1.83 ਕਰੋੜ ਰੁਪਏ ਜਮ੍ਹਾਂ ਕਰਵਾਉਣੇ ਪਏ ਸਨ।
ਇਹ ਕਾਰਵਾਈ ਚੋਣ ਕਮਿਸ਼ਨ ਵੱਲੋਂ ਲਾਈ ਗਈ ਸ਼ਰਤ ਦੇ ਮੱਦੇਨਜ਼ਰ ਕੀਤੀ ਗਈ ਹੈ ਜਿਸ ਮੁਤਾਬਕ ਲੋਕ ਸਭਾ ਚੋਣਾਂ ਲੜਨ ਲਈ ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਕਿਸੇ ਵੀ ਉਮੀਦਵਾਰ ਨੂੰ ਇਹ ਹਲਫ਼ਨਾਮਾ ਦੇਣਾ ਹੋਵੇਗਾ ਕਿ ਉਸ ਨੇ ਪਿਛਲੇ ਸਮੇਂ ਦੌਰਾਨ ਕਿਸੇ ਅਹੁਦੇ ਕਾਰਨ ਕੋਈ ਸਰਕਾਰੀ ਰਿਹਾਇਸ਼ ਰੱਖੀ ਹੋਈ ਹੈ ਤਾਂ ਉਸ ਦਾ 10 ਸਾਲ ਦਾ ਕਿਰਾਇਆ, ਬਿਜਲੀ ਅਤੇ ਪਾਣੀ ਦਾ ਬਿੱਲ ਕਲੀਅਰ ਹੋ ਹੋਣ, ਜਿਸ ਲਈ ਸਬੰਧਤ ਵਿਭਾਗ ਤੋਂ ਐਨਓਸੀ ਲੈਣਾ ਜ਼ਰੂਰੀ ਹੈ, ਜੋ ਕਿ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਹੈ।
ਜਿੱਥੋਂ ਤੱਕ ਬਿੱਟੂ ਦਾ ਸਵਾਲ ਹੈ, ਉਨ੍ਹਾਂ ਨੇ ਸਾਂਸਦ ਹੋਣ ਦੇ ਨਾਤੇ ਨਗਰ ਨਿਗਮ ਤੋਂ ਰੋਜ਼ ਗਾਰਡਨ ਦੇ ਕੋਲ ਇੱਕ ਕੋਠੀ ਮਿਲੀ ਹੋਈ ਹੈ, ਜਿਸ ਦੀ ਐਨਓਸੀ ਮੰਗਣ ‘ਤੇ ਨਗਰ ਨਿਗਮ ਨੇ ਇਸ ਦਾ ਕਿਰਾਇਆ ਰਿਵਾਈਜ਼ ਕਰਨ ਲਈ ਲੋਕ ਨਿਰਮਾਣ ਵਿਭਾਗ ਨੂੰ ਭੇਜਿਆ ਸੀ। ਇਸ ਰਿਪੋਰਟ ‘ਚ ਲੋਕ ਨਿਰਮਾਣ ਵਿਭਾਗ ਨੇ ਕੁਲੈਕਟਰ ਰੇਟ ਅਤੇ ਮਾਰਕੀਟ ਵੈਲਿਊ ਦੇ ਆਧਾਰ ‘ਤੇ ਬਹੁਤ ਜ਼ਿਆਦਾ ਕਿਰਾਇਆ ਲਗਾਇਆ ਹੈ, ਜਿਸ ‘ਚ ਬਿਜਲੀ, ਪਾਣੀ ਦੇ ਬਿੱਲ ਅਤੇ ਪ੍ਰਾਪਰਟੀ ਟੈਕਸ ਜੋੜ ਕੇ ਇਹ ਅੰਕੜਾ 1.83 ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ, ਜਿਸ ਨੂੰ ਜਮ੍ਹਾ ਕਰਵਾਉਣ ਤੋਂ ਬਾਅਦ ਬਿੱਟੂ ਨੂੰ NOC ਜਾਰੀ ਕਰ ਦਿੱਤਾ ਗਿਆ, ਜਿਸ ਦੀ ਪੁਸ਼ਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕੀਤੀ ਹੈ।
ਇਹ ਵੀ ਪੜ੍ਹੋ : BJP ਨੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਐਲਾਨਿਆ ਉਮੀਦਵਾਰ, ਗੇਜਾ ਰਾਮ ਵਾਲਮੀਕਿ ਨੂੰ ਦਿੱਤੀ ਟਿਕਟ
ਸ਼ੁੱਕਰਵਾਰ ਸਵੇਰੇ ਆਪਣੇ ਦਾਦੇ ਦੀ ਜੱਦੀ ਜ਼ਮੀਨ ਨੂੰ ਗਿਰਵੀ ਰੱਖਣ ਤੋਂ ਬਾਅਦ ਬਿੱਟੂ ਨੇ ਬਿੱਲ ਦਾ ਭੁਗਤਾਨ ਕੀਤਾ ਅਤੇ ਐਨਓਸੀ ਲੈ ਲਈ ਅਤੇ ਉਦੋਂ ਹੀ ਉਹ ਆਪਣੀ ਨਾਮਜ਼ਦਗੀ ਦਾਖਲ ਕਰ ਸਕੇ। ਇਸ ਦੇ ਲਈ ਬਿੱਟੂ ਭਾਜਪਾ ਦੇ ਕਈ ਸੀਨੀਅਰ ਆਗੂਆਂ ਅਤੇ ਕੇਂਦਰੀ ਮੰਤਰੀਆਂ ਨਾਲ ਦੋ ਘੰਟੇ ਤੋਂ ਵੱਧ ਸਮਾਂ ਜ਼ਿਲ੍ਹਾ ਚੋਣ ਅਫ਼ਸਰ ਦੇ ਅਹਾਤੇ ਵਿੱਚ ਬੈਠੇ ਰਹੇ।
ਵੀਡੀਓ ਲਈ ਕਲਿੱਕ ਕਰੋ -: