ਗਿੱਦੜਬਾਹਾ ਦੇ ਲੰਬੀ ਰੋਡ ਵਾਰਡ ਨੰ 15 ਦੇ ਚੰਦ ਸਰ ਵਾਲਾ ਰਾਹ ਤੇ ਸਥਿਤ ਇੱਕ ਘਰ ਵਿੱਚ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਪਤੀ ਆਪਣੀ ਪਤਨੀ ਦੇ ਚਰਿੱਤਰ ਦੇ ਸ਼ੱਕ ਕਰਦਾ ਸੀ। ਦੋਵਾਂ ਦਾ ਕਰੀਬ 6 ਸਾਲ ਪਹਿਲਾਂ ਵਿਆਹ ਹੋਇਆ ਸੀ। ਪੁਲਿਸ ਨੇ ਮ੍ਰਿਤਕਾ ਦੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਇੰਸਪੈਕਟਰ ਪਰਮਜੀਤ ਕੁਮਾਰ ਕੰਬੋਜ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਕੌਰ ਦੇ ਪਿਤਾ ਸੁਨੀਲ ਕੁਮਾਰ ਪੁੱਤਰ ਉਮੈਦ ਸਿੰਘ ਵਾਸੀ ਧਨੌਲਾ ਨੇ ਪੁਲਿਸ ਪਾਸ ਬਿਆਨ ਦਰਜ ਕਰਵਾਏ ਹਨ ਕਿ ਉਸਦੀ ਲੜਕੀ ਹਰਪ੍ਰੀਤ ਕੌਰ ਦੀ ਸ਼ਾਦੀ ਕਰੀਬ 6 ਸਾਲ ਪਹਿਲਾਂ ਇੰਦਰਜੀਤ ਸਿੰਘ ਉਰਫ ਇੰਦੂ ਵਾਲੀ ਬਾਬਾ ਦੀਪ ਸਿੰਘ ਨਗਰ ਮਲੋਟ ਹਾਲ ਆਬਾਦ ਚੰਦ ਸਰ ਵਾਲਾ ਰਾਹ ਗਿੱਦੜਬਾਹਾ ਹੋਈ ਸੀ।
ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਤੇ ਚਰਿੱਤਰ ਤੇ ਸ਼ੱਕ ਕਰਦਾ ਸੀ ਅਤੇ ਇਸੇ ਵਜ੍ਹਾ ਕਾਰਨ ਉਸਦੀ ਅਕਸਰ ਕੁੱਟਮਾਰ ਵੀ ਕਰਦਾ ਸੀ। ਬੀਤੇ ਦਿਨ ਉਸਦੀ ਲੜਕੀ ਹਰਪ੍ਰੀਤ ਕੌਰ ਨੇ ਫੋਨ ਕਰਕੇ ਉਸਨੂੰ ਦੱਸਿਆ ਕਿ ਉਸਦਾ ਪਤੀ ਇੰਦਰਜੀਤ ਸਿੰਘ ਉਸਦੀ ਕੁੱਟਮਾਰ ਕਰ ਰਿਹਾ ਹੈ, ਜਿਸ ਤੇ ਸੁਨੀਲ ਕੁਮਾਰ ਆਪਣੇ ਦੋਸਤ ਜਗਸੀਰ ਸਿੰਘ ਨਾਲ ਗਿੱਦੜਬਾਹਾ ਵਿਖੇ ਹਰਪ੍ਰੀਤ ਕੌਰ ਦੇ ਘਰ ਪੁੱਜਾ ਤਾਂ ਉਸਦਾ ਜਵਾਈ ਇੰਦਰਜੀਤ ਸਿੰਘ ਉਸਦੀ ਲੜਕੀ ਹਰਪ੍ਰੀਤ ਕੌਰ ਦੀ ਕੁੱਟਮਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਜਗਰਾਉਂ ‘ਚ ਸੜਕ ਹਾ.ਦਸਾ, ਟਰੱਕ ਨੇ ਬਾਈਕ ਸਵਾਰ ਨੂੰ ਕੁ.ਚਲਿ.ਆ, ਮੌਕੇ ‘ਤੇ ਹੋਈ ਮੌ.ਤ
ਇਸੇ ਦੌਰਾਨ ਇੰਦਰਜੀਤ ਸਿੰਘ ਨੇ ਲੋਹੇ ਦੀ ਕਿਸੇ ਚੀਜ਼ ਨਾਲ ਹਰਪ੍ਰੀਤ ਕੌਰ ਤੇ ਸਿਰ ਅਤੇ ਬਾਂਹ ਤੇ ਤਿੰਨ ਵਾਰ ਕੀਤੇ ਜਿਸ ਨਾਲ ਹਰਪ੍ਰੀਤ ਕੌਰ ਦੀ ਮੌਤ ਹੋ ਗਈ, ਜਦੋਂਕਿ ਇੰਦਰਜੀਤ ਸਿੰਘ ਮੌਕਾ ਤੋਂ ਫਰਾਰ ਹੋ ਗਿਆ। ਐੱਸ.ਐੱਚ.ਓ. ਇੰਸਪੈਕਟਰ ਪਰਮਜੀਤ ਕੁਮਾਰ ਕੰਬੋਜ ਨੇ ਦੱਸਿਆ ਕਿ ਪੁਲਿਸ ਵੱਲੋਂ ਸੁਨੀਲ ਕੁਮਾਰ ਦੇ ਬਿਆਨਾਂ ਤੇ ਕਥਿਤ ਦੋਸ਼ੀ ਇੰਦਰਜੀਤ ਸਿੰਘ ਉਰਫ ਇੰਦੂ ਵਿਰੁੱਧ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: