ਹਰਿਆਣਾ ਵਿਚ ਬੀਤੀ ਰਾਤ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ‘ਤੇ ਨੂੰਹ ਦੇ ਤਾਵੜੂ ਵਿਚ ਸ਼ਰਧਾਲੂਆਂ ਨਾਲ ਭਰੀ ਬੱਸ ਵਿਚ ਲਗਭਗ ਡੇਢ ਵਜੇ ਅੱਗ ਲੱਗ ਗਈ। ਹਾਦਸੇ ਵਿਚ 8 ਲੋਕ ਰੱਬ ਨੂੰ ਪਿਆਰੇ ਹੋ ਗਏ ਜਦੋਂ ਕਿ 25 ਤੋਂ ਵੱਧ ਬੁਰੀ ਤਰ੍ਹਾਂ ਝੁਲਸ ਗਏ। ਬੱਸ ਵਿਚ ਸਵਾਰ ਯਾਤਰੀ ਪੰਜਾਬ ਤੇ ਚੰਡੀਗੜ੍ਹ ਦੇ ਦੱਸੇ ਜਾ ਰਹੇ ਹਨ।
ਜ਼ਖਮੀਆਂ ਨੇ ਦੱਸਿਆ ਕਿ ਬੱਸ ਵਿਚ 60 ਲੋਕ ਸਵਾਰ ਸਨ। ਇਹ ਸਾਰੇ ਆਪਸ ‘ਚ ਰਿਸਤੇਦਾਰ ਹਨ ਤੇ ਪੰਜਾਬ-ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਹ ਮਥੁਰਾ-ਵ੍ਰਿੰਦਾਵਣ ਤੋਂ ਦਰਸ਼ਨ ਕਰਕੇ ਪਰਤ ਰਹੇ ਸਨ। ਚੱਲਦੀ ਬੱਸ ਵਿਚ ਅੱਗ ਦੀਆਂ ਲਪਟਾਂ ਦੇਕ ਕੇ ਸਥਾਨਕ ਲੋਕਾਂ ਨੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਤਾਵੜੂ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਨੇਦੱਸਿਆ ਕਿ ਉਨ੍ਹਾਂ ਨੇ ਬੱਸ ਵਿਚ ਅੱਗ ਲੱਗੀ ਦੇਖੀ ਤਾਂ ਡਰਾਈਵਰ ਨੂੰ ਆਵਾਜ਼ ਲਗਾ ਕੇ ਰੁਕਣ ਨੂੰ ਕਿਹਾ ਪਰ ਬੱਸ ਨਹੀਂ ਰੁਕੀ। ਉਦੋਂ ਮੋਟਰਸਾਈਕਲ ਤੋਂ ਬੱਸ ਦਾ ਪਿੱਛਾ ਕੀਤਾ ਤੇ ਡਰਾਈਵਰ ਨੂੰ ਸੂਚਨਾ ਦਿੱਤੀ। ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ।
ਇਹ ਵੀ ਪੜ੍ਹੋ : ਚਾਂਦੀ ਦੀਆਂ ਕੀਮਤਾਂ ਨੂੰ ਲੱਗੀ ਅੱ.ਗ, ਬਣ ਗਿਆ ਆਲ ਟਾਈਮ ਹਾਈ ਰਿਕਾਰਡ, ਜਾਣੋ ਰੇਟ
ਪਿੰਡ ਵਾਲਿਆਂ ਨੇ ਵੀ ਆਪਣੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਤੇ ਹਾਦਸੇ ਵਿਚ 8 ਲੋਕ ਮਾਰੇ ਗਏ ਤੇ ਕਈ ਗੰਭੀਰ ਜ਼ਖਮੀ ਹੋ ਗਏ।