ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਰਤਦੇ ਸਮੇਂ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਿਲ ਦਾ ਦੌਰਾ ਪੈਣ ਨਾਲ ਨੌਜਵਾਨ ਦੀ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਪਿੰਡ ਰੁਸਮਗੜ ਦੇ ਸੁਰਜੀਤ ਸਿੰਘ ਉਰਫ ਕਾਲਾ ਮਿਸਤਰੀ ਵਜੋਂ ਹੋਈ ਹੈ। ਮੌਤ ਦੀ ਸੂਚਨਾ ਤੋਂ ਬਾਅਦ ਇਲਾਕੇ ਅਤੇ ਪਰਿਵਾਰ ਅੰਦਰ ਕਾਫੀ ਜਿਆਦਾ ਦੁੱਖ ਅਤੇ ਮਾਤਮ ਛਾਇਆ ਹੋਇਆ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਦਿਨ ਚੜ੍ਹਦਿਆਂ ਹੀ ਵੱਡੀ ਵਾ.ਰਦਾ.ਤ, ਪਤੀ ਨੇ ਪਤਨੀ ਦਾ ਬੇ.ਰਹਿ.ਮੀ ਨਾਲ ਕੀਤਾ ਕ.ਤ.ਲ
ਜਾਣਕਾਰੀ ਮੁਤਾਬਕ ਸੁਰਜੀਤ ਸਿੰਘ ਆਪਣੇ ਛੇ- ਸੱਤ ਦੋਸਤਾਂ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ। ਦਰਸ਼ਨ ਕਰਨ ਤੋਂ ਬਾਅਦ ਘਰ ਪਰਤਦਿਆਂ ਘੱਟ ਆਕਸੀਜਨ ਨਾਲ ਉਸ ਦੀ ਮੌਤ ਹੋ ਗਈ। ਸੁਰਜੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਮਾਸੂਮ ਬੱਚੇ ਛੱਡ ਗਿਆ ਹੈ। ਸਥਾਨਕ ਲੋਕਾਂ ਨੇ ਸਰਕਾਰ ਤੋਂ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: