ਸਮਰਾਲਾ ਦੇ ਪਿੰਡ ਬਬਲੀ ਕਲਾਂ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਨੌਜਵਾਨ ਨੇ ਵਿਆਹ ਦੇ 3 ਮਹੀਨੇ ਬਾਅਦ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਸਨਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਸ ਦੇ ਵਿਆਹ ਨੂੰ ਹੋਏ ਅਜੇ 3 ਮਹੀਨੇ ਹੀ ਹੋਏ ਸਨ ਕਿ ਮੁੰਡੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਗਿਆ ਹੈ।
ਹਸਨਪ੍ਰੀਤ ਸਿੰਘ ਵੱਲੋਂ ਖੁਦਕੁਸ਼ੀ ਕਰ ਲਈ ਗਈ। ਨੋਟ ਵਿਚ ਉਸ ਨੇ ਆਪਣੀ ਨਵੀਂ ਪਤਨੀ ਤੇ ਸੱਸ-ਸਹੁਰੇ ਦਾ ਨਾਂ ਲਿਖਿਆ ਹੈ। ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਮੋਬਾਈਲ ਵਿਚ ਉਸ ਨੇ ਇਕ ਸੁਸਾਈਡ ਨੋਟ ਲਿਖਿਆ ਜਿਸ ਵਿਚ ਉਸ ਨੇ ਆਪਣੀ ਮੌਤ ਲਈ ਪਤਨੀ ਤੇ ਸਹੁਰੇ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਇਥੋਂ ਤੱਕ ਕਿ ਹਸਨਪ੍ਰੀਤ ਦੇ ਪਿਤਾ ਵੱਲੋਂ ਸਮਰਾਲਾ ਥਾਣੇ ਦੇ ਬਾਹਰ ਲੋਕਾਂ ਦਾ ਇਕੱਠ ਵੀ ਕੀਤਾ ਗਿਆ।
ਇਹ ਵੀ ਪੜ੍ਹੋ : ਆਪ ਵਿਧਾਇਕ ਦੇ ਦਫਤਰ ‘ਚ ਚੋਰੀ, AC, ਪੱਖੇ ਤੇ ਵਾਇਰਿੰਗ ਸਭ ਉਡਾ ਲੈ ਗਏ ਚੋਰ
ਮਾਪਿਆਂ ਵੱਲੋਂ ਗੁਹਾਰ ਲਗਾਈ ਗਈ ਹੈ ਕਿ ਪੁੱਤ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਹਸਨਪ੍ਰੀਤ ਦੇ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਸਬੰਧ ਵੀ ਸਨ ਜਿਸ ਕਰਕੇ ਹਸਨਪ੍ਰੀਤ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: