ਖਡੂਰ ਸਾਹਿਬ ਦੇ MP ‘ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇ ਸੰਵਿਧਾਨ ‘ਚ ਵਿਸ਼ਵਾਸ ਨਹੀਂ ਕਰਦੇ ਤਾਂ ਸਹੁੰ ਚੁੱਕਣ ਦਾ ਫਾਇਦਾ ਨਹੀਂ। ਕਾਨੂੰਨ ਤੋੜਨ ਵਾਲੇ ਨੂੰ ਕੋਈ ਮੁਆਫੀ ਨਹੀਂ ਮਿਲੇਗੀ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਬਦਲ ਜਾਏਗਾ Sim Card ਪੋਰਟ ਕਰਾਉਣ ਦਾ ਨਿਯਮ, ਜਾਣੋ ਕੀ ਹੈ ਨਵਾਂ ਰੂਲ
ਇਸ ਤੋਂ ਇਲਾਵਾ ਮੰਤਰੀ ਬਿੱਟੂ ਨੇ ਕਿਹਾ ਕਿ ਜੇ ਸਹੁੰ ਚੁੱਕਣੀ ਹੈ ਤਾਂ ਉਹ ਦੇਸ਼ ਦੀ ਗੱਲ ਵੀ ਕਰੇ। ਉਹ ਕਿਹੜੇ ਮੁੱਦੇ ਚੁੱਕਣਗੇ ਦੇਸ਼ ਦੇ ਜੇ ਸੰਵਿਧਾਨ ਨਹੀਂ ਮੰਨਦੇ। ਉਨ੍ਹਾਂ ਨੂੰ ਭਾਵੇਂ MP ਬਣਾ ਦਿਓ ਜਾਂ MLA ਪਰ ਥਾਂ ਉਸਦੀ ਜੇਲ੍ਹ ਹੀ ਰਹਿਣੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ‘ਤੇ ਮੇਰਾ ਸਟੈਂਡ ਬਰਕਰਾਰ ਹੈ।