ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਖੇਤਰ ਵਿੱਚ ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਨੂੰ ਨਾਕਾਮ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। BSF ਦੇ ਜਵਾਨਾਂ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਚਲਾਏ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਪੈਕੇਟ ਬਰਾਮਦ ਕੀਤਾ। ਇਸ ਵਿੱਚੋਂ ਵੱਡੀ ਮਾਤਰਾ ‘ਚ ਹਥਿਆਰ ਮਿਲੇ ਹਨ।
ਜਾਣਕਾਰੀ ਅਨੁਸਾਰ BSF ਨੂੰ ਖੁਫੀਆ ਵਿੰਗ ਤੋਂ ਇੱਕ ਸ਼ੱਕੀ ਪੈਕੇਟ ਦੀ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਨੇ ਸਾਂਝਾ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਤਰਨਤਾਰਨ ਦੇ ਸਰਹੱਦੀ ਪਿੰਡ ਕਲਸੀਆਂ ‘ਚ ਤਲਾਸ਼ੀ ਲੈਣ ‘ਤੇ ਇੱਕ ਵੱਡਾ ਪੈਕੇਟ ਬਰਾਮਦ ਹੋਇਆ। ਪੈਕੇਟ ਨੂੰ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਹੋਇਆ ਸੀ ਅਤੇ ਇੱਕ ਧਾਤ ਦੀ ਰਿੰਗ ਅਤੇ 04 ਰੋਸ਼ਨੀ ਵਾਲੀਆਂ ਸਟਿਕਸ ਪਾਈਆਂ ਗਈਆਂ ਸਨ।
ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਕੋਵਿਡ-19 ਪੋਜ਼ੀਟਿਵ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ
ਪੈਕਿੰਗ ਖੋਲ੍ਹਣ ‘ਤੇ, ਅੰਦਰੋਂ 04 ਛੋਟੇ ਪੈਕੇਟ ਮਿਲੇ, ਜਿਸ ਵਿਚ 04 ਪਿਸਤੌਲ, 04 ਖਾਲੀ ਪਿਸਤੌਲ ਮੈਗਜ਼ੀਨ ਅਤੇ 9×19 ਐਮਐਮ ਕੈਲੀਬਰ ਦੇ 50 ਜਿੰਦਾ ਕਾਰਤੂਸ ਸਨ। ਮੁੱਖ ਪੈਕੇਟ ਦੇ ਅੰਦਰ 04 ਛੋਟੇ ਕਾਗਜ਼ ਦੇ ਪੈਕਟਾਂ ਵਿੱਚ 08 ਧਾਤੂ ਦੀਆਂ ਤਾਰਾਂ ਦੀਆਂ ਪਿੰਨਾਂ ਦਾ ਵੀ ਪਤਾ ਲਗਾਇਆ ਗਿਆ। ਬਰਾਮਦਗੀ ਤੋਂ ਬਾਅਦ ਤਰਨਤਾਰਨ ਦੇ ਥਾਣਾ ਖਾਲੜਾ ਵਿਖੇ ਐਫ.ਆਈ.ਆਰ. ਦਰਜ ਕਰ ਲਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: