ਭਾਜਪਾ ਸਾਂਸਦ ਨਿਸ਼ੀਕਾਂਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਭਾਜਪਾ ਸਾਂਸਦ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਆਪ੍ਰੇਸ਼ਨ ਬਲੂਸਟਾਰ ‘ਚ ਬ੍ਰਿਟਿਸ਼ ਅਧਿਕਾਰੀ ਸ਼ਾਮਿਲ ਸਨ। ਕਾਂਗਰਸ ਸਰਕਾਰ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਦੇ ਇਲਜ਼ਾਮ ਹਨ। ਉਨ੍ਹਾਂ ਕਿਹਾ ਕਿ 1984 ਵਿਚ ਸ੍ਰੀ ਹਰਿਮੰਦਰ ਸਾਹਿਬ ‘ਤੇ ਇੰਦਰਾ ਗਾਂਧੀ ਨੇ ਬ੍ਰਿਟੇਨ ਨਾਲ ਮਿਲ ਕੇ ਹਮਲਾ ਕੀਤਾ। ਬ੍ਰਿਟੇਨ ਦੀ ਫੌਜ ਦੇ ਅਧਿਕਾਰੀ ਉਸ ਸਮੇਂ ਅੰਮ੍ਰਿਤਸਰ ਵਿਚ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਖਿਡੋਣੇ ਵਾਂਗ ਇਸਤੇਮਾਲ ਕੀਤਾ ਗਿਆ।
ਪਾਕਿਸਤਾਨ ਨੂੰ ਆਖਿਰਕਾਰ 1960 ਵਿਚ ਕਰਤਾਰਪੁਰ ਸਾਹਿਬ ਸਮਝੌਤਾ ਦਿੱਤਾ ਸਰਦਾਰ ਸਵਰਨ ਸਿੰਘ ਜੀ ਕੀਤਾ। ਗੋਲਡਨ ਟੈਂਪਲ ‘ਤੇ 1984 ਦੇ ਹਮਲੇ ਤੇ ਨਿਰਦੋਸ਼ ਸ਼ਰਧਾਲੂਆਂ ਨੂੰ ਮਾਰਨ ਸਮੇਂ ਰਾਸ਼ਟਰੀ ਗਿਆਨੀ ਜ਼ੈਲ ਸਿੰਘ ਜੀ ਨੂੰ ਬਣਾਇਆ 1984 ਦੇ ਸਿੱਖਾਂ ਦੇ ਕਤਲੇਆਮ ਨੂੰ ਛੁਡਾਉਣ ਤੇ ਸੀਨੀਅਰ ਨੇਤਾਵਾਂ ਐੱਲ. ਕੇ. ਐੱਲ ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਨੂੰ ਬਚਾਉਣ ਲਈ 2004 ਵਿਚ ਮਨਮੋਹਨ ਸਿੰਘ ਜੀ ਨੂੰ ਕਠਪੁਤਲੀ ਪ੍ਰਧਾਨ ਮੰਤਰੀ ਬਣਾਇਆ। ਦੇਸ਼ ਨੂੰ ਵੇਚਣ ਤੇ ਵਿਦੇਸ਼ਾਂ ਦੇ ਸਾਹਮਣੇ ਸਰੰਡਰ ਹੋਣ ਦੀ ਕਹਾਣੀ ਜਾਰੀ ਹੈ।
ਇਹ ਵੀ ਪੜ੍ਹੋ : ਜਲੰਧਰ ਪੁਲਿਸ ਨੇ 2 ਬ.ਦ.ਮਾਸ਼ਾਂ ਦਾ ਕੀਤਾ ਐ.ਨ.ਕਾ/ਊਂਟਰ, ਗੋ.ਲੀ ਲੱਗਣ ਨਾਲ ਦੋਵੇਂ ਮੁਲਜ਼ਮ ਹੋਏ ਜ਼ਖਮੀ
ਨਿਸ਼ੀਕਾਂਤ ਦੂਬੇ ਦੇ ਇਸ ਟਵੀਟ ਤੋਂ ਬਾਅਦ ਕਈ ਸੀਨੀਅਰ ਲੀਡਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਟਵੀਟ ‘ਤੇ ਇਤਰਾਜ਼ ਪ੍ਰਗਟਾਇਆ ਹੈ। ਨਿਸ਼ੀਕਾਂਤ ਦੂਬੇ ਦੇ ਇਸ ਬਿਆਨ ਨਾਲ ਪੰਜਾਬ ਵਿਚ ਸਿਆਸਤ ਤੂਲ ਫੜੇਗੀ।
ਵੀਡੀਓ ਲਈ ਕਲਿੱਕ ਕਰੋ -:
























