ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ‘ਤੇ ਜਵਾਬੀ ਹਮਲਾ ਕੀਤਾ ਹੈ। ਲਗਾਤਾਰ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ। ਨਵਜੋਤ ਕੌਰ ਸਿੱਧੂ ਜਿਥੇ ਲਗਾਤਾਰ ਆਪਣੀਆਂ ਬਿਆਨਬਾਜ਼ੀਆਂ ਕਰਕੇ ਘਿਰੇ ਜਾਂਦੇ ਰਹੇ ਹਨ ਉਤੇ ਇਕ ਵਾਰ ਫਿਰ ਤੋਂ ਉਨ੍ਹਾਂ ਵੱਲੋਂ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਿਆ ਗਿਆ ਹੈ ਤੇ ਪਲਟਵਾਰ ਕੀਤਾ ਗਿਆ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਨਹੀਂ ਤੁਸੀਂ ਮਾਨਸਿਕ ਬਿਮਾਰ ਹੋ ਤੇ ਇਲਾਜ ਦੀ ਲੋੜ ਤੁਹਾਨੂੰ ਲੋੜ ਹੈ ਤੇ ਅਜਿਹਾ ਤੁਸੀਂ ਇਕ ਜਾਂ ਦੋ ਵਾਰ ਨਹੀਂ ਸਗੋਂ 100 ਵਾਰ ਅਜਿਹਾ ਸਾਬਿਤ ਵੀ ਕਰ ਚੁੱਕੇ ਹੋ।
ਦੱਸ ਦੇਈਏ ਕਿ ਬੀਤੇ ਦਿਨੀਂ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਸੀ ਜਿਸ ਵਿਚ ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਨੂੰ ਮਾਨਸਿਕ ਬੀਮਾਰ ਦੱਸਿਆ ਸੀ ਤੇ ਹੁਣ ਮੈਡਮ ਸਿੱਧੂ ਦਾ ਵੜਿੰਗ ‘ਤੇ ਪਲਟਵਾਰ ਕੀਤਾ ਗਿਆ ਹੈ। ਪੋਸਟ ਵਿਚ ਉਨ੍ਹਾਂ ਲਿਖਿਆ ਕਿ ਮੈਂ ਇਕ ਡਾਕਟਰ ਹਾਂ ਤੇ ਮਾਨਸਿਕ ਬੀਮਾਰ ਤੁਸੀਂ ਹੋ ਨਾ ਕਿ ਮੈਂ। ਪੂਰਾ ਪੰਜਾਬ ਤੁਹਾਡੇ ਕਾਮੇਡੀ ਸ਼ੋਅ ਦਾ ਮਜ਼ਾ ਲੈ ਰਿਹਾ ਹੈ। ਕਾਂਗਰਸ ਵੱਲੋਂ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਇਸ ਮਗਰੋਂ ਖੁਦ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਪਰ ਬਾਵਜੂਦ ਇਸ ਦੇ ਉਨ੍ਹਾਂ ਵੱਲੋਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਅੱਜ ਨਾਭਾ ਜੇਲ੍ਹ ਤੋਂ ਆਉਣਗੇ ਬਾਹਰ, ਸਵੇਰੇ 10.30 ਵਜੇ ਹੋਣਗੇ ਰਿਹਾਅ
ਰਾਜਾ ਵੜਿੰਗ ਨੂੰ ਲੈ ਕੇ ਮੈਡਮ ਸਿੱਧੂ ਲਗਾਤਾਰ ਤਿੱਖੇ ਜਵਾਬੀ ਹਮਲੇ ਕਰਦੇ ਨਜ਼ਰ ਆ ਰਹੇ ਹਨ ਤੇ ਇਹ ਦੌਰ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ ਵੀ ਮੈਡਮ ਸਿੱਧੂ ਨੇ ਕਿਹਾ ਸੀ ਕਿ ਰਾਜਾ ਵੜਿੰਗ ਹੁਣ ਤੱਕ ਦੇ ਕਾਂਗਰਸ ਦੇ ਸਭ ਤੋਂ ਨਾਕਾਬਲ ਤੇ ਭ੍ਰਿਸ਼ਟ ਪ੍ਰਧਾਨ ਹਨ ਤੇ ਛੋਟੇ-ਮੋਟੇ ਫਾਇਦੇ ਲਈ ਉਨ੍ਹਾਂ ਨੇ ਪਾਰਟੀ ਨੂੰ ਵੇਚ ਦਿੱਤਾ ਹੈ। ਰਾਜਾ ਵੜਿੰਗ ਜਿੱਤਣ ਦੀ ਬਜਾਏ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਪਾਰਟੀ ਪ੍ਰਤੀ ਈਮਾਨਦਾਰ ਨਾ ਹੋਣ ਲਈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























