ਸੰਗਰੂਰ ਦੇ ਧੂਰੀ ਵਿਧਾਨ ਸਭਾ ਹਲਕੇ ਦੇ ਹਸਨਪੁਰ ਪਿੰਡ ਵਿੱਚ ਇੱਕ ਰੂਹ ਕੰਬਾਊ ਸੜਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਥਾਰ ਗੱਡੀ ਅਤੇ ਮੋਟਰਸਾਈਕਲ ਵਿੱਚ ਭਿਆਨਕ ਟੱਕਰ ਹੋਈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇੱਕ ਬਜ਼ੁਰਗ ਦੀ ਮੌਤ ਹੋ ਗਈ, ਜਦਕਿ ਇੱਕ ਬੱਚਾ ਜ਼ਖਮੀ ਹੋਇਆ ਹੈ। ਹਾਦਸੇ ਵਿੱਚ ਜਾਨ ਗਵਾਉਣ ਵਾਲਾ ਜ਼ਖਮੀ ਬੱਚੇ ਦਾ ਦਾਦਾ ਹੈ। ਹਾਦਸੇ ਵਿੱਚ ਦੋਨਾਂ ਧਿਰਾਂ ਦੀ ਗਲਤੀ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਦੀ ਫਿਰਨੀ ਤੋਂ ਇੱਕ ਥਾਰ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਦੂਜੇ ਪਾਸੇ ਮੋਟਰਸਾਈਕਲ ਸਵਾਰ ਦਾਦਾ ਅਤੇ ਪੋਤੇ ਵੀ ਬਿਨਾਂ ਰੁਕੇ ਬਿਨਾਂ ਦੇਖੇ ਸੜਕ ‘ਤੇ ਚੜ੍ਹ ਗਏ ਅਤੇ ਦੋਨਾਂ ਵਾਹਨਾਂ ਵਿਚਾਲੇ ਟੱਕਰ ਹੋਈ ਗਈ। ਮੌਕੇ ‘ਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਪੋਤਰੇ ਨੂੰ ਹਸਪਤਾਲ ਵਿੱਚ ਪਹੁੰਚਾਇਆ ਅਤੇ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ ਦੇ CP ਨੂੰ ਸੰਮਨ ਕਰਨ ‘ਤੇ ਹਾਈਕੋਰਟ ਦੀ ਫਟਕਾਰ, ਜਲੰਧਰ ਅਦਾਲਤ ਦੇ ਹੁਕਮ ‘ਤੇ ਲਗਾਇਆ ਸਟੇਅ
ਹਾਦਸੇ ਕਾਰਨ 65 ਸਾਲ ਦੇ ਦਾਦੇ ਦੀ ਮੌਤ ਹੋ ਗਈ ਅਤੇ 15 ਸਾਲ ਦੇ ਲਗਭਗ ਪੋਤਰੇ ਦੀ ਲੱਤ ਟੁੱਟ ਗਈ ਜਿਸਦਾ ਪਟਿਆਲਾ ਹਸਪਤਾਲ ਵਿਖੇ ਇਲਾਜ਼ ਹੋ ਰਿਹਾ ਹੈ। ਇਹ ਹਾਦਸਾ 2 ਫਰਵਰੀ ਨੂੰ ਹੋਇਆ ਸੀ। ਸਾਰਾ ਹਾਦਸਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਧੂਰੀ ਪੁਲਿਸ ਵੱਲੋਂ ਥਾਰ ਸਵਾਰ 2 ਨੌਜਵਾਨਾਂ ‘ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























