ਅੰਮ੍ਰਿਤਸਰ ਦੇ ਖਾਸਾ ਇਲਾਕੇ ਵਿਚ ਬੀਤੀ ਦੇਰ ਰਾਤ ਐਨਕਾਊਂਟਰ ਵਿਚ ਲੱਕੀ ਓਬਰਾਏ ਕਤਲ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਦਾ ਐਨਕਾਊਂਟਰ ਕੀਤਾ ਗਿਆ। ਦੱਸ ਦੇਈਏ ਕਿ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਤੇ ਮੁਲਜ਼ਮ ਉਸ ਥਾਂ ‘ਤੇ ਪਹੁੰਚਿਆ ਤੇ ਪੁਲਿਸ ਨੂੰ ਦੇਖ ਕੇ ਮੁਲਜ਼ਮ ਘਬਰਾ ਗਿਆ। ਆਰੋਪੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਵੱਲੋਂ ਪੁਲਿਸ ‘ਤੇ ਗੋਲੀ ਚਲਾਈ ਗਈ।
ਜਵਾਬੀ ਕਾਰਵਾਈ ਵਿਚ ਪੁਲਿਸ ਨੇ ਵੀ ਮੁਲਜ਼ਮ ‘ਤੇ ਗੋਲੀ ਚਲਾਈ ਤੇ ਗੋਲੀ ਉਸ ਦੇ ਪੈਰ ਵਿਚ ਲੱਗੀ। ਜ਼ਖਮੀ ਹਾਲਤ ਵਿਚ ਮੁਲਜ਼ਮ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਫੜੇ ਗਏ ਮੁਲਜ਼ਮ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਹੋਰ ਦੋਸ਼ੀਆ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਫਰਵਰੀ ਤੋਂ ਬਦਲ ਗਏ UPI ਦੇ ਨਿਯਮ, Google Pay-Phone Pe ਯੂਜ਼ਰਸ ‘ਤੇ ਪਏਗਾ ਸਿੱਧਾ ਅਸਰ
ਮੁਲਜ਼ਮ ਦਾ ਨਾਂ ਸ਼ਮਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਤੇ ਉਹ ਜਲੰਧਰ ਦੇ ਮਿੱਠਾਪੁਰ ਦਾ ਰਹਿਣ ਵਾਲਾ ਹੈ। ਇਸ ‘ਤੇ ਪਹਿਲਾਂ ਤੋਂ ਵੀ ਕਈ ਮਾਮਲੇ ਦਰਜ ਹਨ ਤੇ DIG ਬਾਰਡਰ ਰੇਂਜ ਸੰਦੀਪ ਗੋਇਲ ਵੱਲੋਂ ਜਾਣਕਾਰੀਦਿੱਤੀ ਗਈ ਕਿ ਮੁਲਜਮ਼ ਕੋਲੋਂ 30 ਬੋਰ ਦਾ ਬਰੇਟਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿਚ ਵੱਡੀ ਵਾਰਦਾਤ ਵਾਪਰੀ ਸੀ ਜਦੋਂ ਆਪ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਮਗਰੋਂ ਪੁਲਿਸ ਨੇ ਕਾਰਵਾਈ ਸ਼ੁਰੂ ਕਰਦਿਆਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
























