ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਦਿਆਰਥੀਆਂ ਨਾਲ ‘ਪ੍ਰੀਖਿਆ ਤੇ ਚਰਚਾ’ ਕੀਤੀ। ਉਨ੍ਹਾਂ ਨੇ 9ਵੇਂ ਐਡੀਸ਼ਨ ਦੇ ਦੂਜੇ ਐਪੀਸੋਡ ਵਿਚ ਦੇਸ਼ ਭਰ ਤੋਂ ਆਏ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। PM ਮੋਦੀ ਕੋਇੰਟਬੂਰ ਛੱਤੀਸਗੜ੍ਹ ਪਹੁੰਚੇ ਤੇ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਦੇ ਬਾਅਦ ਪੀਐੱਮ ਗੁਹਾਟੀ ਦੇ ਅਸ਼ਟਲਕਸ਼ਮੀ ਪਹੁੰਚੇ। ਪੀਐੱਮ ਨੇ ਕਿਹਾ ਕਿ ਕਦੇ ਵੀ ਟੈਕਨਾਲੋਜੀ ਦਾ ਗੁਲਾਮ ਨਹੀਂ ਬਣਨਾ ਚਾਹੀਦਾ। ਟੈਕਨਾਲੋਜੀ ਦੀ ਵਰਤੋਂ ਸਮਰੱਥਾ ਵਧਾਉਣ ਲਈ ਕਰੋ।
ਦੂਜੇ ਐਪੀਸੋਡ ਵਿਚ PM ਮੋਦੀ ਨੇ ਬੱਚਿਆਂ ਨੂੰ ਪੜ੍ਹਨ ਦੇ ਨਾਲ-ਨਾਲ ਲਿਖਕੇ ਪ੍ਰੈਕਟਿਸ ਕਰਨ ਦੀ ਸਲਾਹ ਦਿੱਤੀ। ਨਾਲ ਹੀ ਬੱਚਿਆਂ ਨੂੰ ਕਿਹਾ ਕਿ ਪਹਿਲਾਂ ਨਿਡਰ ਬਣੋ ਫਿਰ ਲੀਡਰ ਬਣ ਜਾਓਗੇ। ਉਨ੍ਹਾਂ ਨੇ ਪੜ੍ਹਾਈ ਵਿਚ ਕਮਜ਼ੋਰ ਕਲਾਸਮੇਟਸ ਦੀ ਮਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਟੌਪਿਕ ਸਮਝਾਉਣੇ ਚਾਹੀਦੇ ਹਨ। ਦੂਜਿਆਂ ਨੂੰ ਪੜ੍ਹਾਉਣ ਨਾਲ ਵੀ ਖੁਦ ਨੂੰ ਬੇਹਤਰ ਸਿੱਖਣ ਵਿਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ 13 ਫਰਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਮੌਸਮ ਰਹੇਗਾ ਡਰਾਈ, ਦਿਨ ‘ਚ ਤੇਜ਼ ਹਵਾਵਾਂ ਦਾ ਅਲਰਟ
PM ਮੋਦੀ ਨੇ ਕਿਹਾ ਕਿ ਪ੍ਰੀਖਿਆ ਲਈ ਸਭ ਤੋਂ ਚੰਗੀ ਚੀਜ਼ ਹੁੰਦੀ ਹੈ ਕਿ ਤੁਸੀਂ ਪੇਪਰ ਹੱਲ ਕਰਨ ਦੀ ਆਦਤ ਪਾਓ। ਲਿਖਣ ਦੀ ਆਦਤ ਪਾਓ। ਜੇਕਰ ਖੁਦ ਤੁਸੀਂ ਇਸ ਤਰ੍ਹਾਂ ਪ੍ਰੈਕਟਿਸ ਕਰਦੇ ਰਹੋਗੇ ਤਾਂ ਤੁਹਾਨੂੰ ਕਦੇ ਤਣਾਅ ਨਹੀਂ ਹੋਵੇਗਾ। ਪਹਿਲਾਂ ਨਿਡਰ ਬਣੋ, ਜੋ ਕੰਮ ਹੈ, ਮਨ ਵਿਚ ਤੈਅ ਕਰੋ ਕਿ ਕੋਈ ਹੋਰ ਕਰੇ ਜਾਂ ਨਾ ਕਰੇ ਮੈਂ ਕਰਾਂਗਾ। ਜਦੋਂ ਤੁਸੀਂ ਇੰਝ ਸੋਚਣਾ ਸ਼ੁਰੂ ਕਰ ਦਿਓਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਵਿਚ ਲੀਡਰਸ਼ਿਪ ਕੁਆਲਿਟੀ ਡਿਵੈਪਲ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























