ਮੋਹਾਲੀ ਦੇ ਸਿੰਘਾਦੇਵੀ ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਜਿਥੇ ਇਕ 2 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਜੇਸੀਬੀ ਨੇ ਉਸ ਨੂੰ ਦਰੜ ਦਿੱਤਾ।
JCB ਦੇ ਹੇਠਾਂ ਆਉਣ ਕਾਰਨ 2 ਸਾਲਾ ਮਾਸੂਮ ਦੀ ਮੌਤ ਹੋ ਗਈ। ਜੇਸੀਬੀ ਚਾਲਕ ਅਚਾਨਕ ਬੱਚੇ ਨੂੰ ਮਸ਼ੀਨ ਹੇਠਾਂ ਦਰੜ ਦਿੰਦਾ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪਰ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਸੀਬੀ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਅਟੈਚੀ ‘ਚੋਂ ਦੇ/ਹ ਮਿਲਣ ਦੇ ਮਾਮਲੇ ‘ਚ ਮ੍ਰਿਤਕ ਕੁੜੀ ਦੇ ਸਾਥੀ ਨੌਜਵਾਨ ‘ਤੇ ਲੱਗੇ ਕ/ਤਲ ਦੇ ਇਲਜ਼ਾਮ, ਗ੍ਰਿਫਤਾਰ
ਜੇਸੀਬੀ ਚਾਲਕ ਦੀ ਲਾਪ੍ਰਵਾਹੀ ਨੇ 2 ਸਾਲਾ ਮਾਸੂਮ ਦੀ ਜਾਨ ਲੈ ਲਈ ਪਰ ਹੁਣ ਬੱਚੇ ਦੇ ਮਾਪਿਆਂ ਦਾ ਹਾਲ ਦੇਖਿਆ ਨਹੀਂ ਜਾਂਦਾ। ਪੁਲਿਸ ਵੱਲੋਂ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























