ਭਾਰਤੀ ਮਸਾਲਿਆਂ ਦਾ ਸੁਆਦ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪਸੰਦ ਕੀਤਾ ਜਾਂਦਾ ਹੈ। ਭਾਰਤ ਤੋਂ ਮਸਾਲੇ ਦੁਨੀਆ ਭਰ ਵਿੱਚ ਨਿਰਯਾਤ ਕੀਤੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸੁਆਦ ਵਧਾਉਣ ਦੇ ਨਾਲ-ਨਾਲ, ਇਨ੍ਹਾਂ ਮਸਾਲਿਆਂ ਵਿੱਚ ਔਸ਼ਧੀ ਗੁਣ ਵੀ ਹੁੰਦੇ ਹਨ? ਲੌਂਗ, ਜੋ ਖਾਣਾ ਪਕਾਉਣ ਵਿੱਚ ਵਰਤੇ ਜਾਂਦੇ ਹਨ, ਨੂੰ ਆਯੁਰਵੇਦ ਵਿੱਚ ਸਾਲਾਂ ਪੁਰਾਣੀਆਂ ਜੜ੍ਹੀਆਂ-ਬੂਟੀਆਂ ਵਾਂਗ ਇਸਤੇਮਾਲ ਹੁੰਦੀਆਂ ਰਹੀਆਂ ਹਨ। ਦਰਅਸਲ ਲੌਂਗ ਵਿਚ ਮੌਜੂਦ ਐਂਟੀ ਬੈਕਟੀਰੀਅਲ, ਐਂਟੀ ਇਨਫਲੇਮੇਟਰੀ ਅਤੇ ਐਂਟੀ ਆਕਸੀਡੈਂਟ ਗੁਣ ਤੁਹਾਡੇ ਪਾਚਨ ਤੰਤਰ ਨੂੰ ਬਿਹਤਰ ਕਰਦੇ ਹਨ। ਆਸ਼ਾ ਆਯੁਰਵੇਦਾ ਦੀ ਡਾਇਰੈਕਟਰ ਅਤੇ ਇਸਤਰੀ ਰੋਗ ਮਾਹਰ ਡਾ. ਚੰਚਲ ਸ਼ਰਮਾ ਨੇ ਦੱਸਿਆ ਹੈ ਕਿ ਲੌਂਗ ਦ ਪਾਣੀ ਪੀਣ ਦੇ ਫਾਇਦੇ ਅਤੇ ਕਿੰਨੇ ਦਿਨ ਤੱਕ ਇਸ ਦਾ ਸੇਵਨ ਕਰਨਾ ਚਾਹੀਦਾ ਹੈ।
ਖਾਲੀ ਪੇਟ ਲੌਂਗ ਦਾ ਪਾਣੀ ਪੀਣ ਦੇ ਫਾਇਦੇ
ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ – ਲੌਂਗ ਦਾ ਪਾਣੀ ਪੇਟ ਦੀਆਂ ਸਮੱਸਿਆਵਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜਾਨਾ ਸੇਵਨ ਨਾਲ ਗੈਸ, ਐਸੀਡਿਟੀ ਅਤੇ ਬਦਹਜ਼ਮੀ ਵਰਗੀ ਸਮੱਸਿਆ ਤੋਂ ਆਰਾਮ ਮਿਲਦ ਹੈ। ਇਸ ਵਿੱਚ ਯੂਜੇਨੋਲ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਜੋ ਵੀ ਤੁਸੀਂ ਖਾਂਦੇ ਹੋ ਉਸਨੂੰ ਪਚਾਉਣ ਵਿੱਚ ਮਦਦ ਕਰਦਾ ਹੈ।

ਇਮਿਊਨਿਟੀ ਬੂਸਟਰ – ਜੇ ਤੁਸੀਂ ਆਪਣੇ ਸਰੀਰ ਦੀ ਇਮਿਊਨਿਟੀ ਵਧਾਉਣਾ ਚਾਹੁੰਦੇ ਹੋ, ਤਾਂ ਲੌਂਗ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣਾਂ ਦੇ ਕਾਰਨ, ਇਹ ਤੁਹਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਤੁਹਾਨੂੰ ਜ਼ੁਕਾਮ ਅਤੇ ਖੰਘ ਵਰਗੇ ਮੌਸਮੀ ਇਨਫੈਕਸ਼ਨਾਂ ਤੋਂ ਬਚਾਉਂਦਾ ਹੈ।
ਮੂੰਹ ਅਤੇ ਦੰਦਾਂ ਲਈ ਫਾਇਦੇਮੰਦ – ਅਕਸਰ ਘਰਾਂ ਵਿੱਚ ਦੇਖਿਆ ਜਾਂਦਾ ਹੈ ਕਿ ਦੰਦਾਂ ਦੇ ਦਰਦ ਹੋਣ ‘ਤੇ ਲੌਂਗ ਨੂੰ ਦੰਦਾਂ ਦੇ ਹੇਠਾਂ ਦਬਾਇਆ ਜਾਂਦਾ ਹੈ। ਲੌਂਗ ਦੇ ਪਾਣੀ ਵਿੱਚ ਐਂਟੀਬੈਕਟੀਰੀਅਲ ਗੁਣ ਤੁਹਾਡੇ ਮੂੰਹ ਵਿੱਚ ਬੈਕਟੀਰੀਆ ਨੂੰ ਘਟਾਉਣ ਅਤੇ ਦੰਦਾਂ ਦੇ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦੇ ਹਨ। ਤੁਸੀਂ ਇਸ ਨੂੰ ਸਾਹ ਦੀ ਬਦਬੂ ਲਈ ਵੀ ਵਰਤ ਸਕਦੇ ਹੋ।
ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ – ਰੋਜਾਨਾ ਲੌਂਗ ਦੇ ਪਾਣੀ ਦਾ ਸੇਵਨ ਤੁਹਾਡੇ ਬਲੱਡ ਸ਼ੂਗਰ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦਾ ਹੈ। ਸ਼ੂਗਰ ਵਾਲੇ ਲੋਕ ਕਿਸੇ ਮਾਹਰ ਨਾਲ ਸਲਾਹ ਕਰਨ ਤੋਂ ਬਾਅਦ ਇਸ ਨੂੰ ਸੀਮਤ ਮਾਤਰਾ ਵਿੱਚ ਵਰਤ ਸਕਦੇ ਹਨ। ਇਹ ਤੁਹਾਨੂੰ ਬਹੁਤ ਲਾਭ ਪਹੁੰਚਾਏਗਾ।
ਭਾਰ ਘਟਾਉਣ ਲਈ ਅਸਰਦਾਰ – ਲੌਂਗ ਦੇ ਪਾਣੀ ਦਾ ਸੇਵਨ ਤੁਹਾਡੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ। ਭਾਰ ਘਟਾਉਣ ਦੀ ਇੱਛਾ ਰੱਖਣ ਵਾਲਿਆਂ ਨੂੰ ਸਵੇਰੇ ਖਾਲੀ ਪੇਟ ਲੌਂਗ ਦਾ ਪਾਣੀ ਪੀਣਾ ਚਾਹੀਦਾ ਹੈ। ਇਹ ਚਰਬੀ ਨੂੰ ਸਾੜਨ ਵਿੱਚ ਮਦਦ ਕਰਦਾ ਹੈ ਅਤੇ ਭੁੱਖ ਘੱਟ ਕਰਦਾ ਹੈ।
ਲੌਂਗ ਦਾ ਪਾਣੀ ਤਿਆਰ ਕਰਨ ਦਾ ਸਹੀ ਤਰੀਕਾ ਕੀ ਹੈ?
ਲੌਂਗ ਦਾ ਪਾਣੀ ਤਿਆਰ ਕਰਨ ਲਈ ਸੌਣ ਤੋਂ ਪਹਿਲਾਂ ਰਾਤ ਭਰ ਇੱਕ ਗਲਾਸ ਪਾਣੀ ਵਿੱਚ 2 ਤੋਂ 3 ਲੌਂਗ ਭਿਓ ਦਿਓ। ਇਸ ਨੂੰ ਸਵੇਰੇ 5 ਮਿੰਟ ਲਈ ਉਬਾਲੋ, ਫਿਰ ਇਸਨੂੰ ਇੱਕ ਗਲਾਸ ਵਿੱਚ ਛਾਣ ਲਓ। ਇਸ ਕੋਸੇ ਪਾਣੀ ਨੂੰ ਪੀਓ।
ਇਹ ਵੀ ਪੜ੍ਹੋ : ਕਪੂਰਥਲਾ : ਜਾਗੋ ‘ਚ ਫਾਇਰਿੰਗ, ਲਾੜੇ ਦਾ ਰਿਸ਼ਤੇਦਾਰ ਹੋਇਆ ਜ਼ਖਮੀ, ਵਿਆਹ ਵਾਲੇ ਘਰ ਪਹੁੰਚੀ ਪੁਲਿਸ
ਲੌਂਗ ਦਾ ਪਾਣੀ ਕਿੰਨਾ ਅਤੇ ਕਿੰਨੇ ਦਿਨਾਂ ਲਈ ਸੇਵਨ ਕਰਨਾ ਸੁਰੱਖਿਅਤ ਹੈ?
ਲੌਂਗ ਦੇ ਪਾਣੀ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਇਸਨੂੰ ਸੀਮਤ ਮਾਤਰਾ ਵਿਚ ਪੀਣਾ ਚਾਹੀਦਾ ਹੈ। ਤੁਸੀਂ ਦਿਨ ਵਿੱਚ ਇੱਕ ਗਲਾਸ ਲੌਂਗ ਦਾ ਪਾਣੀ ਪੀ ਸਕਦੇ ਹੋ। ਇੱਕ ਮਹੀਨੇ ਲਈ ਇਸ ਦਾ ਸੇਵਨ ਕਰਨਾ ਸੁਰੱਖਿਅਤ ਹੈ, ਜਿਸ ਤੋਂ ਬਾਅਦ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਘੱਟੋ-ਘੱਟ ਇੱਕ ਹਫ਼ਤੇ ਦਾ ਬ੍ਰੇਕ ਲਓ।
ਲੌਂਗ ਦੇ ਪਾਣੀ ਤੋਂ ਕਿਸ ਨੂੰ ਬਚਣਾ ਚਾਹੀਦਾ ਹੈ?
ਲੌਂਗ ਦਾ ਪਾਣੀ ਹਮੇਸ਼ਾ ਸੀਮਤ ਮਾਤਰਾ ਵਿਚ ਪੀਓ। ਜ਼ਿਆਦਾ ਸੇਵਨ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਜਲਨ, ਐਸਿਡਿਟੀ ਆਦਿ ਹੋ ਸਕਦੀ ਹੈ। ਗੰਭੀਰ ਸਿਹਤ ਸਥਿਤੀਆਂ ਵਾਲੇ ਲੋਕਾਂ ਜਾਂ ਗਰਭਵਤੀ ਔਰਤਾਂ ਨੂੰ ਲੌਂਗ ਦਾ ਪਾਣੀ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























