ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਪੋਸਟ ਪਾ ਕੇ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਸਿੱਧੂ ਦਾ ਨਾਮ ਤੇ ਉਸਦੇ ਸਟੇਜ ਨੂੰ ਕਿਸੇ ਵੀ ਤਰ੍ਹਾਂ ਦੇ ਵਿਵਾਦਾਂ ਤੋਂ ਦੂਰ ਰੱਖਿਆ ਜਾਵੇ। ਉਸਦਾ ਸਟੇਜ ਬਹਿਸਾਂ, ਨਿੱਜੀ ਮਤਭੇਦਾਂ ਜਾਂ ਝਗੜਿਆਂ ਲਈ ਨਹੀਂ ਹੈ। ਇਹ ਸਿੱਧੂ ਦੀਆਂ ਯਾਦਾਂ, ਉਸਦੇ ਪ੍ਰਸ਼ੰਸਕਾਂ ਦੇ ਪਿਆਰ ਤੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਭਰਿਆ ਹੋਇਆ ਹੈ।
ਅਸੀਂ ਉਨ੍ਹਾਂ ਸਾਰੇ ਕਲਾਕਾਰ ਦਾ ਸਤਿਕਾਰ ਕਰਦੇ ਹਾਂ ਜੋ ਸਿੱਧੂ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ‘ਚ ਯੋਗਦਾਨ ਪਾਉਂਦੇ ਹਨ। ਹਰ ਕੋਈ ਸਤਿਕਾਰ ਦਾ ਹੱਕਦਾਰ ਹੈ, ਪਰ ਜ਼ਿੰਮੇਵਾਰੀ, ਇਮਾਨਦਾਰੀ ਤੇ professionalism ਹੋਣੀ ਬਹੁਤ ਜ਼ਰੂਰੀ ਹੈ। ਅਸੀਂ ਹਾਲੀਆ ਘਟਨਾਵਾਂ ਤੇ ਲਏ ਜਾ ਰਹੇ ਕੁਝ ਫੈਸਲਿਆਂ ਨੂੰ ਲੈ ਕੇ ਉੱਠੀਆਂ ਚਿੰਤਾਵਾਂ ਤੇ ਚਰਚਾਵਾਂ ਤੋਂ ਜਾਣੂ ਹਾਂ। ਸਾਡਾ ਮੰਨਣਾ ਹੈ ਕਿ ਕੋਈ ਵੀ ਫੈਸਲਾ ਹਮੇਸ਼ਾ ਸਿੱਧੂ ਦੀ ਵਿਰਾਸਤ ਤੇ ਉਸਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਭਲੇ ਨੂੰ ਧਿਆਨ ‘ਚ ਰੱਖ ਕੇ ਲਿਆ ਜਾਣਾ ਚਾਹੀਦਾ ਹੈ। ਸਾਡੀ ਇਹੀ ਬੇਨਤੀ ਹੈ ਕਿ ਕੋਈ ਵੀ ਸਿੱਧੂ ਦੇ ਨਾਮ ਦੀ ਵਰਤੋਂ ਬੇਲੋੜੇ ਵਿਵਾਦ ਖੜ੍ਹੇ ਕਰਨ ਲਈ ਨਾ ਕਰੇ। ਉਸਦਾ ਨਾਮ ਬਹੁਤ ਸਾਰੇ ਲੋਕਾਂ ਲਈ ਬਹੁਤ ਮਾਇਨੇ ਰੱਖਦਾ ਹੈ

ਇਹ ਵੀ ਪੜ੍ਹੋ : ਸਾਊਦੀ ਅਰਬ ਜਾਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਵੀ ਰੱਦ, ਰਿਫੰਡ ਲਈ ਹੈਲਪਲਾਈਨ ਨੰਬਰ ਜਾਰੀ
ਸਿੱਧੂ ਸਿਰਫ਼ ਇੱਕ ਨਾਮ ਨਹੀਂ ਹੈ, ਉਹ ਇੱਕ ਅਜਿਹੀ ਭਾਵਨਾ ਹੈ ਜੋ ਹਮੇਸ਼ਾ ਜ਼ਿੰਦਾ ਰਹੇਗੀ। ਆਓ, ਅਸੀਂ ਪੂਰੇ ਮਾਣ-ਸਤਿਕਾਰ ਨਾਲ ਉਸਦੀ ਵਿਰਾਸਤ ਦੀ ਰਾਖੀ ਕਰੀਏ ਤੇ ਉਸਦੇ ਮੰਚ ਨੂੰ ਵਿਵਾਦਾਂ ਦੀ ਥਾਂ, ਪਿਆਰ ਦਾ ਕੇਂਦਰ ਬਣਾਈ ਰੱਖੀਏ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








