ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਰਾਹਤ ਆਈ ਹੈ। ਅਦਾਕਾਰ ਨੂੰ ਕੱਲ੍ਹ ਅਦਾਲਤ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਉਨ੍ਹਾਂ ਨੂੰ ਅੱਜ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਪਿਛਲੇ ਕਈ ਦਿਨਾਂ ਤੋਂ ਚੈੱਕ ਬਾਊਂਸ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਸਨ। ਜੇਲ੍ਹ ਤੋਂ ਰਿਹਾਅ ਹੋ ਕੇ ਉਨ੍ਹਾਂ ਕਿਹਾ ਕਿ 2027 ‘ਚ ਮੈਨੂੰ ਬਾਲੀਵੁੱਡ ‘ਚ 30 ਸਾਲ ਪੂਰੇ ਹੋ ਜਾਣਗੇ। ਦੇਸ਼ ਭਰ ਦੇ ਲੋਕ, ਬੱਚੇ, ਬਜ਼ੁਰਗ ਤੇ ਨੌਜਵਾਨ ਮੇਰੇ ਨਾਲ ਨੇ, ਪੂਰਾ ਦੇਸ਼ ਤੇ ਦੁਨੀਆ, ਮੇਰਾ ਬਾਲੀਵੁੱਡ, ਮੈਨੂੰ ਪਿਆਰ ਕਰਦਾ ਹੈ।
ਸੋਮਵਾਰ 16 ਫਰਵਰੀ ਨੂੰ, ਦਿੱਲੀ ਹਾਈ ਕੋਰਟ ਨੇ ਰਾਜਪਾਲ ਯਾਦਵ ਨੂੰ 18 ਮਾਰਚ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ। ਹਾਲਾਂਕਿ, ਰਾਜਪਾਲ ਦਾ ਪਾਸਪੋਰਟ ਅਦਾਲਤ ਨੂੰ ਸੌਂਪ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਅਦਾਕਾਰ ਇਸ ਸਮੇਂ ਦੌਰਾਨ ਦੇਸ਼ ਤੋਂ ਬਾਹਰ ਯਾਤਰਾ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਉਨ੍ਹਾਂ ਦੀ ਸਜ਼ਾ ‘ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ ਹੈ।

ਦੱਸ ਦੇਈਏ ਕਿ ਰਾਜਪਾਲ ਯਾਦਵ ਨੇ ਆਪਣੀ ਫਿਲਮ “ਅਤਾ ਪਤਾ ਲਾਪਤਾ” ਲਈ ਇੱਕ ਕੰਪਨੀ ਤੋਂ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਕਰਜ਼ਾ ਨਾ ਚੁਕਾ ਸਕਣ ਕਰਕੇ ਅਦਾਕਾਰ ਸਲਾਖਾਂ ਪਿੱਛੇ ਪਹੁੰਚ ਗਏ ਸਨ, ਹਾਲਾਂਕਿ ਹੁਣ ਉਨ੍ਹਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਇਸ ਮਾਮਲੇ ਵਿਚ ਦਿੱਲੀ ਹਾਈ ਕੋਰਟ ਨੇ ਅਦਾਕਾਰ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਜੇਲ੍ਹ ਤੋਂ ਰਿਹਾਅ ਹੋਏ ਅਦਾਕਾਰ ਰਾਜਪਾਲ ਯਾਦਵ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ “ਜੇਕਰ ਤੁਹਾਨੂੰ ਕੋਈ ਕਾਨੂੰਨੀ ਜਾਣਕਾਰੀ ਚਾਹੀਦੀ ਹੈ, ਤਾਂ ਤੁਸੀਂ ਸਾਡੇ ਵਕੀਲ ਤੋਂ ਲੈ ਸਕਦੇ ਹੋ। ਬਾਕੀ ਦੇ ਲਈ, ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਬਾਲੀਵੁੱਡ ਵਿੱਚ 30 ਸਾਲਾਂ ਤੋਂ ਹਾਂ। ਦੇਸ਼ ਦਾ ਬੱਚਾ-ਬੱਚਾ ਮੇਰੇ ਨਾਲ ਰਿਹਾ, ਤਾਂ ਮੈਂ 2-250 ਫਿਲਮਾਂ ਕਰ ਸਕਿਆ। ਇਹ ਕਿੱਸਾ 2012-13 ਵਿਚ ਸ਼ੁਰੂ ਹੋਇਆ ਸੀ। ਭਾਰਤੀ ਸਿਨੇਮਾ ਦਾ ਬੱਚਾ ਬੁੱਢਾ ਜਵਾਨ ਮੇਰੇ ਕਲੇਜੇ ਦਾ ਟੁੱਕੜਾ ਹੈ, ਮੇਰੇ ਨਾਲ ਸੀ। ਪੂਰੇ ਦੇਸ਼ ਦੀ ਜਨਤਾ ਮੇਰੇ ਨਾਲ ਸੀ।
ਰਾਜਪਾਲ ਨੇ ਅੱਗੇ ਕਿਹਾ ਕਿ “ਜਦੋਂ ਵੀ ਹਾਈ ਕੋਰਟ ਨੇ ਮੈਨੂੰ ਤਲਬ ਕੀਤਾ, ਮੈਂ ਉੱਥੇ ਗਿਆ। ਭਵਿੱਖ ਵਿੱਚ ਜਿੱਥੇ ਵੀ ਹੁਕਮ ਹੋਣਗੇ, ਮੈਂ ਉੱਥੇ ਮੌਜੂਦ ਰਹਾਂਗਾ। ਮੈਂ ਕਾਨੂੰਨੀ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦਾ। ਉਹ ਵੀ ਜੋ ਸੋਸ਼ਲ ਮੀਡੀਆ ‘ਤੇ ਨਹੀਂ ਹਨ, ਮੇਰੇ ਨਾਲ ਖੜ੍ਹੇ ਸਨ। ਬਚਪਨ ਤੋਂ ਪਚਪਨ ਤੱਕ, ਮੈਨੂੰ ਲੱਗ ਰਿਹਾ ਹੈ 150 ਕਰੋੜ ਲੋਕ ਹਨ, ਸਾਡਾ ਵਿਵਹਾਰ ਰਿਹਾ ਹੋਵੇਗਾ, ਬਾਕੀ ਦੇ ਨਾਲ ਸਾਡਾ ਮਨੋਰੰਜਨ ਦ ਰਿਸ਼ਤਾ ਹੈ। ਮੈਨੂੰ ਜਿਸ ਤਰ੍ਹਾਂ ਬਾਲੀਵੁੱਡ ਨੇ ਪਿਆਰ ਦਿੱਤਾ, ਮੇਰੇ ‘ਤੇ ਕੋਈ ਵੀ ਦੋਸ਼ ਹੈ ਤਾਂ ਮੈਂ ਜਵਾਬ ਦੇਣ ਲਈ ਹਮੇਸ਼ਾ ਹਾਜਰ ਹਾਂ, ਥੈਂਕਿਊ ਹਾਈਕੋਰਟ, ਤੁਸੀਂ ਮੈਨੂੰ ਸੁਣਿਆ।
ਵੀਡੀਓ ਲਈ ਕਲਿੱਕ ਕਰੋ -:
























