ਹਰਿਆਣਾ ਦੇ ਬਹਾਦੁਰਗੜ੍ਹ ਵਿਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਖੁੱਲ੍ਹੇ ਪਏ ਬਰਸਾਤੀ ਨਾਲੇ ਵਿਚ ਡਿੱਗਣ ਨਾਲ ਇੱਕ 4 ਸਾਲਾਂ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਮਯੰਕ ਪੁੱਤਰ ਸੁਲਤਾਨ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾਇਆ ਗਿਆ। ਪੁਲਿਸ ਘਟਨਾ ਨੂੰ ਹਾਦਸਾ ਮੰਨ ਕੇ ਕਾਰਵਾਈ ਕਰ ਰਹੀ ਹੈ।
ਜਾਣਕਾਰੀ ਮੁਤਾਬਕ 4 ਸਾਲਾ ਮਯੰਕ ਆਪਣੀ ਵੱਡੀ ਭੈਣ ਨਾਲ ਆਪਣੇ ਘਰ ਦੇ ਨੇੜੇ ਖੁੱਲ੍ਹੇ ਨਾਲੇ ਕੋਲ ਖੇਡ ਰਿਹਾ ਸੀ। ਗੰਦੇ ਪਾਣੀ ਕਾਰਨ ਨਾਲੇ ਵਿਚ ਝੱਗ ਬਣੀ ਹੋਈ ਸੀ। ਖੇਡਦੇ ਹੋਏ ਉਹ ਅਚਾਨਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਬਰਸਾਤੀ ਨਾਲੇ ਵਿੱਚ ਡਿੱਗ ਗਿਆ। ਪਰਿਵਾਰ ਨੂੰ ਲਗਭਗ ਅੱਧੇ ਘੰਟੇ ਬਾਅਦ ਪਤਾ ਲੱਗਾ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਨਾਲੇ ਵਿੱਚ ਡਿੱਗ ਗਿਆ ਹੈ। ਕਾਫੀ ਭਾਲ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਮਯੰਕ ਦੇ ਪਿਤਾ ਸੁਲਤਾਨ, ਜੋ ਕਿ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਇਸ ਸਮੇਂ ਜਖੋਦਾ ਪਿੰਡ ਵਿੱਚ ਰਹਿੰਦੇ ਹਨ ਅਤੇ ਇੱਕ ਕਰਿਆਨੇ ਦੀ ਦੁਕਾਨ ‘ਤੇ ਹੈਲਪਰ ਵਜੋਂ ਕੰਮ ਕਰਦੇ ਹਨ। ਪਰਿਵਾਰ ਦਾ ਇਕਲੌਤੇ ਪੁੱਤਰ ਦੀ ਮੌਤ ਕਾਰਨ ਰੋ-ਰੋ ਬੁਰਾ ਹਾਲ ਹੈ।
ਇਹ ਵੀ ਪੜ੍ਹੋ : B.Sc. ਸਟੂਡੈਂਟ ਨੇ ਦਿੱਤੀ ਜਾਨ, ਹੋਸਟਲ ਦੇ ਕਮਰੇ ‘ਚੋਂ ਮਿਲੀ ਦੇ/ਹ, ਅਧਿਆਪਕ ‘ਤੇ ਲੱਗੇ ਵੱਡੇ ਇਲਜ਼ਾਮ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਹਾਦਰਗੜ੍ਹ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਇਸ ਸਮੇਂ ਇਸ ਮਾਮਲੇ ਨੂੰ ਹਾਦਸਾ ਮੰਨ ਰਹੀ ਹੈ। ਪਿੰਡ ਵਿੱਚ ਖੁੱਲ੍ਹੇ ਨਾਲਿਆਂ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਢੱਕਿਆ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























