ਇੰਡੀਅਨ ਏਅਰਫੋਰਸ ਦਾ ਲੜਾਕੂ ਜਹਾਜ਼ ਤੇਜਸ ਲੈਂਡਿੰਗ ਦੌਰਾਨ ਰਨਵੇ ਤੋਂ ਅੱਗੇ ਨਿਕਲ ਗਿਆ। ਸ਼ੁਰੂਆਤੀ ਜਾਂਚ ਵਿਚ ਬ੍ਰੇਕ ਫੇਲ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਘਟਨਾ 7 ਫਰਵਰੀ ਦੀ ਹੈ ਤੇ ਜਾਣਕਾਰੀ ਹੁਣ ਸਾਹਮਣੇ ਆਈ ਹੈ।
ਜਹਾਜ਼ ਟ੍ਰੇਨਿੰਗ ਉਡਾਣ ਦੇ ਬਾਅਦ ਏਅਰਬੇਸ ‘ਤੇ ਵਾਪਸ ਪਰਤ ਰਿਹਾ ਸੀ। ਲੈਂਡ ਕਰਦੇ ਹੀ ਪਾਇਲਟ ਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਬ੍ਰੇਕ ਨਹੀਂ ਲੱਗਾ ਤਾਂ ਜਹਾਜ਼ ਰਨਵੇ ਤੋਂ ਬਾਹਰ ਨਿਕਲ ਗਿਆ। ਹਾਦਸੇ ਤੋਂ ਪਹਿਲਾਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ। ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ। ਹਾਦਸਾ ਕਿਸ ਏਅਰਬੇਸ ‘ਤੇ ਹੋਇਆ, ਅਜੇ ਇਹ ਪਤਾ ਨਹੀਂ ਲੱਗਾ ਹੈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਨਵੀਂ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦੇਵੇਗੀ ਸਰਕਾਰ
ਘਟਨਾ ਮਗਰੋਂ ਏਅਰਫੋਰਸ ਨੇ ਲਗਭਗ 30 ਸਿੰਗਲ ਸੀਟ ਤੇਜਸ ਜੈੱਟ ਦੇ ਪੂਰੇ ਬੇੜੇ ਦੀ ਟੈਕਨੀਕਲ ਜਾਂਚ ਲਈ ਗਰਾਊਂਡ ਕਰ ਦਿੱਤਾ। ਮਤਲਬ ਜਾਂਚ ਪੂਰੀ ਹੋਣ ਤੱਕ ਜਹਾਜ਼ ਉਡਾਣ ਨਹੀਂ ਭਰਨਗੇ। ਹਾਦਸੇ ‘ਤੇ IAF ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ। ਤੇਜਸ ਜੈੱਟ ਨਾਲ ਜੁੜਿਆ ਇਹ ਤੀਜਾ ਹਾਦਸਾ ਹੈ। ਪਹਿਲਾ ਹਾਦਸਾ ਮਾਰਚ 2024 ਵਿਚ ਹੋਇਆ ਸੀ ਜਦੋਂ ਜੈਸਲਮੇਰ ਕੋਲ ਇਕ ਤੇਜਸ ਜੈੱਟ ਕ੍ਰੈਸ਼ ਹੋ ਗਿਆ ਸੀ। ਦੂਜਾ ਹਾਦਸਾ ਨਵੰਬਰ 2025 ਵਿਚ ਹੋਇਆ ਸੀ ਜਦੋਂ ਦੁਬਈ ਏਅਰਸ਼ੋਅ ਵਿਚ ਏਰੀਅਲ ਡਿਸਪਲੇਅ ਦੌਰਾਨ ਇਕ ਤੇਜਸ ਜੈੱਟ ਕ੍ਰੈਸ਼ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























