ਪੰਜਾਬ ਕੈਬਨਿਟ ਦੀ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਸਰਕਾਰ ਨੇ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦੇ ਤਹਿਤ ਪੰਜਾਬ ਵਿੱਚ ਸ਼ਰਾਬ ਦੀਆਂ ਕੀਮਤਾਂ ਮਹਿੰਗੀਆਂ ਨਹੀਂ ਹੋਣਗੀਆਂ। ਵਿੱਤ ਮੰਤਰੀ ਹਰਪਾਲ ਚੀਮਾ ਨੇ ਇਹ ਜਾਣਕਾਰੀ ਸਾਂਝੀ ਕੀਤੀ।

ਨਵੀਂ ਆਬਕਾਰੀ ਨੀਤੀ ਦੇ ਤਹਿਤ ਪਿਛਲੇ ਸਾਲ ਜਿਨ੍ਹਾਂ ਗਰੁੱਪਾਂ ਨੇ ਸ਼ਰਾਬ ਦੇ ਠੇਕੇ ਲਏ ਸਨ, ਉਨ੍ਹਾਂ ਨੂੰ ਇਸ ਵਾਰ ਵੀ 6.5 ਫੀਸਦੀ ਰੇਟ ਵਾਧੇ ਦੇ ਨਾਲ ਪਹਿਲ ਦਿੱਤੀ ਜਾਵੇਗੀ। ਪੰਜਾਬ ਵਿਚ ਇਸ ਮਾਲੀ ਵਰ੍ਹੇ ਦੌਰਾਨ ਸ਼ਰਾਬ ਵਿਕਰੀ ਨਾਲ 12800 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰਖਿਆ ਗਿਆ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ‘ਮੇਰੀ ਰਸੋਈ’ ਸਕੀਮ ਦਾ ਕੀਤਾ ਐਲਾਨ, 40 ਲੱਖ ਪਰਿਵਾਰਾਂ ਨੂੰ ਮਿਲੇਗੀ ਫੂਡ ਕਿੱਟ
ਪੰਜਾਬ ਵਿੱਚ ਕੋਵਿਡ ਵਲੰਟੀਅਰਾਂ ਨੂੰ ਨਰਸਿੰਗ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਵਿੱਚ 5 ਤੋਂ 10 ਅੰਕਾਂ ਤੱਕ ਦੇ ਵਿਸ਼ੇਸ਼ ਲਾਭ ਮਿਲਣਗੇ। ਗੈਂਗਸਟਰਾਂ, ਅਪਰਾਧੀਆਂ ਅਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਇਨਾਮ ਦੀ ਰਕਮ ਵੀ ਵਧਾਈ ਗਈ ਹੈ। ਇੱਕ ਵਾਰ ਨਿਪਟਾਰਾ ਯੋਜਨਾ 30 ਜੂਨ ਤੱਕ ਵਧਾ ਦਿੱਤੀ ਗਈ ਹੈ। ਹੜ੍ਹਾਂ ਦੌਰਾਨ ਜ਼ਮੀਨ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ, ਭਾਵੇਂ ਉਹ ਜ਼ਮੀਨ ਦੇ ਮਾਲਕ ਨਾ ਹੋਣ, ਨੂੰ ਹੜ੍ਹ ਮੁਆਵਜ਼ਾ ਮਿਲੇਗਾ। ਇੱਕ ਵਿਸ਼ੇਸ਼ ਕਮੇਟੀ ਇਨ੍ਹਾਂ ਕਾਸ਼ਤਕਾਰਾਂ ਦੀ ਪੁਸ਼ਟੀ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
























