ਅਬੋਹਰ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ 14 ਸਾਲ ਦੇ ਨਾਬਾਲਗ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਹੁਣ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਦੀ ਪਛਾਣ ਅੰਕਿਤ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਪੁਲਿਸ ਮੁਲਾਜ਼ਮਾਂ ਦੀ ਮੌ/ਤ ਦਾ ਮਾਮਲਾ: ਮੁ/ਠਭੇੜ ‘ਚ ਜ਼ਖਮੀ ਰਣਜੀਤ ਨੇ ਤੋੜਿਆ ਦਮ, DIG ਬਾਰਡਰ ਰੇਂਜ ਵੱਲੋਂ ਵੱਡੇ ਖੁਲਾਸੇ
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਕਿਤ 9ਵੀਂ ਕਲਾਸ ਦਾ ਵਿਦਿਆਰਥੀ ਸੀ। ਉਹ ਪੜ੍ਹਾਈ ਵਿਚ ਕਮਜ਼ੋਰ ਸੀ ਤੇ ਇਸੇ ਕਰਕੇ ਉਹ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਰਹਿੰਦਾ ਸੀ। ਅੱਜ ਜਦੋਂ ਸਾਰਾ ਪਰਿਵਾਰ ਵਿਆਹ ਸਮਾਗਮ ਵਿਚ ਗਿਆ ਹੋਇਆ ਸੀ ਤਾਂ ਪਿੱਛਿਓਂ ਅੰਕਿਤ ਨੇ ਖੌਫਨਾਕ ਕਦਮ ਚੁੱਕਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਵੀਡੀਓ ਲਈ ਕਲਿੱਕ ਕਰੋ -:
























