ਜਲਾਲਾਬਾਦ ਦੇ ਬਿਜਲੀ ਘਰ ਦੇ ਖੰਡਰ ਕਮਰਿਆਂ ਵਿਚੋਂ ਇਕ ਨੌਜਵਾਨ ਦੀ ਦੇਹ ਮਿਲੀ ਹੈ। ਪਰਿਵਾਰ ਨੂੰ ਪਤਾ ਲੱਗਣ ‘ਤੇ ਮੌਕੇ ‘ਤੇ ਪਰਿਵਾਰਕ ਮੈਂਬਰ ਪਹੁੰਚੇ ਤੇ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਦੇ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤ ਸੀ ਤੇ ਵੈਲਡਿੰਗ ਦਾ ਕੰਮ ਕਰਦਾ ਸੀ।ਫਿਲਹਾਲ ਪੁਲਿਸ ਜਾਂਚ ਵਿਚ ਜੁਟੀ ਹੈ।
ਜਾਣਕਾਰੀ ਦਿੰਦੇ ਹੋਏ ਮੌਕੇ ‘ਤੇ ਮੌਜੂਦ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਹਰਜਿੰਦਰ ਸਿੰਘ ਜੋ ਕਿ ਵੈਲਡਿੰਗ ਦਾ ਕੰਮ ਕਰਦਾ ਸੀ, ਉਨ੍ਹਾਂ ਨੂੰ ਬਾਜ਼ਾਰ ਜਾਣ ਬਾਰੇ ਕਹਿ ਕੇ ਘਰੋਂ ਗਿਆ ਸੀ ਤੇ ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਹੀਂ ਪਰਤਿਆ ਤਾਂ ਉਨ੍ਹਾਂ ਨੂੰ ਖਬਰ ਮਿਲੀ ਕਿ ਬਿਜਲੀ ਘਰ ਦੇ ਖੰਡਰ ਕਮਰੇ ਵਿਚੋਂ ਉਸ ਦੀ ਦੇਲ ਮਿਲੀ ਹੈ ਜਿਸ ਦੇ ਬਾਅਦ ਉਹ ਮੌਕੇ ‘ਤੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਡਾਕਟਰ ਦੇ ਘਰ ‘ਤੇ ਬ.ਦ.ਮਾਸ਼ਾਂ ਵੱਲੋਂ ਫਾ/ਇ/ਰਿੰਗ, ਅੱਧੀ ਰਾਤੀਂ ਚਲਾਈਆਂ ਗੋ/ਲੀਆਂ, ਘਟਨਾ CCTV ‘ਚ ਕੈਦ
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਿਜਲੀ ਘਰ ਦੇ ਖੰਡਰ ਕਮਰਿਆਂ ਵਿਚ ਇਕ ਨੌਜਵਾਨ ਦੀ ਲਾਸ਼ ਪਈ ਹੈ ਜਿਸ ਦੇ ਬਾਅਦ ਉਹ ਮੌਕੇ ‘ਤੇ ਪਹੁੰਚੇ ਤਾਂ ਪਤਾ ਲੱਗਾ ਕਿ ਮ੍ਰਿਤਕ ਹਰਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਜਲਾਲਾਬਾਦ ਦੇ ਦਸਮੇਸ਼ ਨਗਰ ਦਾ ਰਹਿਣ ਵਾਲਾ ਹੈ। ਹਾਲਾਂਕਿ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਜਿਸ ਤਰ੍ਹਾਂ ਦੇ ਬਿਆਨ ਪੀੜਤ ਪਰਿਵਾਰ ਦੇਵੇਗਾ, ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























