ਜਦੋਂ ਅਸੀਂ ਰਾਤ ਨੂੰ ਬੈੱਡ ‘ਤੇ ਸਕੂਨ ਦੀ ਨੀਂਦ ਲੈਣ ਜਾਂਦੇ ਹਾਂ ਤਾਂ ਅਚਾਨਕ ਪੈਰਾਂ ਵਿਚ ਅਜੀਬ ਜਿਹੀ ਬੇਚੈਨੀ, ਖਿਚਾਅ ਵਰਗਾ ਮਹਿਸੂਸ ਹੋਣ ਲੱਗਦਾ ਹੈ। ਕੋਈ ਲੋਕ ਇਸ ਨੂੰ ਸਿਰਫ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰ ਲੈਂਦੇ ਹਨ ਪਰ ਚਕਿਤਸਾ ਵਿਗਿਆਨ ਦੀ ਭਾਸ਼ਾ ਵਿਚ ਇਹ ‘ਰੈਸਟਲੈੱਸ ਲੈੱਗਸ ਸਿੰਡ੍ਰੋਮ’ (Restless Legs Syndrome) ਨਾਂ ਦੀ ਇਕ ਨਿਊਰੋਲਾਜਿਕਲ ਸਮੱਸਿਆ ਦਾ ਸੰਕੇਤ ਹੈ।
ਇਸ ਨਸਾਂ ਨਾਲ ਜੁੜੀ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਵਿਅਕਤੀ ਨੂੰ ਆਪਣੇ ਪੈਰਾਂ ਨੂੰ ਹਿਲਾਉਣ ਦੀ ਤੀਬਰ ਇੱਛਾ ਹੁੰਦੀ ਹੈ। ਇਹ ਸਮੱਸਿਆ ਅਕਸਰ ਉਦੋਂ ਹੁੰਦੀ ਹੈ ਜਦੋਂ ਸਰੀਰ ਆਰਾਮ ਦੀ ਮੁਦਰਾ ਵਿਚ ਹੁੰਦਾ ਹੈ ਜਿਵੇਂ ਕਿ ਰਾਤ ਨੂੰ ਸੌਂਦੇ ਸਮੇਂ। ਪੈਰ ਹਿਲਾਉਣ ਜਾਂ ਥੋੜ੍ਹਾ ਟਹਿਲਣ ਨਾਲ ਇਸ ਵਿਚ ਅਸਥਾਈ ਰਾਹਤ ਤਾਂ ਮਿਲਦੀ ਹੈ ਪਰ ਇਹ ਸਮੱਸਿਆ ਵਾਰ-ਵਾਰ ਹੁੰਦੀ ਹੈ ਤੇ ਵਿਅਕਤੀ ਦੀ ਨੀਂਦ ਦੀ ਗਣਵੱਤਾ ਨੂੰ ਪੂਰੀ ਤਰ੍ਹਾਂ ਖਰਾਬ ਕਰ ਦਿੰਦੀ ਹੈ।
ਕਿਉਂ ਹੁੰਦੀ ਹੈ ਪੈਰਾਂ ਵਿਚ ਇਹ ਬੇਚੈਨੀ
ਡੋਪਾਮਾਈਨ ਦਾ ਅਸੰਤੁਲਨ
ਦਿਮਾਗ ਵਿਚ ਮੌਜੂਦ ਡੋਪਾਮਾਈਨ (Dopamine) ਨਾਂ ਦਾ ਕੈਮੀਕਲ ਸਾਡੀਆਂ ਮਾਸਪੇਸ਼ੀਆਂ ਦੇ ਮੂਵਮੈਂਟ ਨੂੰ ਕੰਟਰੋਲ ਕਰਦਾ ਹੈ। ਜਦੋਂ ਇਸ ਦਾ ਸੰਤੁਲਨ ਵਿਗੜਦਾ ਹੈ ਤਾਂ ਪੈਰਾਂ ਵਿਚ ਬੇਚੈਨੀ ਸ਼ੁਰੂ ਹੋ ਜਾਂਦੀ ਹੈ।
ਪਾਰਕਿੰਸਨ’ਸ ਸਿੰਡਰੋਮ:
ਕਿਉਂਕਿ ਪਾਰਕਿੰਸਨ’ਸ ਬਿਮਾਰੀ ਵਿੱਚ ਡੋਪਾਮਾਈਨ ਦੀ ਕਮੀ ਵੀ ਸ਼ਾਮਲ ਹੁੰਦੀ ਹੈ, ਇਸ ਲਈ ਕਈ ਵਾਰ RLS ਨੂੰ ਇਸ ਨਾਲ ਜੋੜਿਆ ਜਾਂਦਾ ਹੈ।
ਹੋਰ ਕਾਰਨ-ਸਰੀਰ ਵਿਚ ਆਇਰਨ ਦੀ ਕਮੀ, ਰੀੜ੍ਹ ਦੀ ਹੱਡੀ ਦੀ ਸਮੱਸਿਆ ਜਾਂ ਨਸਾਂ ਦੀ ਕਮਜ਼ੋਰੀ ਵੀ ਇਸ ਦੇ ਵੱਡੇ ਕਾਰਨ ਹੋ ਸਕਦੇ ਹਨ।
ਲੱਛਣ
ਪੈਰਾਂ ਵਿਚ ਕੀੜੀਆਂ ਰੇਂਗਣਾ, ਜਲਨ ਜਾਂ ਝਣਝਣਾਹਟ ਮਹਿਸੂਸ ਹੋਣਾ
ਬੈਠਦੇ ਜਾਂ ਲੇਟਦੇ ਹੀ ਲੱਛਣਾ ਦਾਂ ਅਚਾਨਕ ਵਧ ਜਾਣਾ।
ਪੈਰਾਂ ਨੂੰ ਲਗਾਤਾਰ ਹਿਲਾਉਣ ਦੀ ਇੱਛਾ ਹੋਣਾ
ਰਾਤ ਸਮੇਂ ਲੱਛਣ ਇੰਨੇ ਵਧ ਜਾਣੇ ਕਿ ਨੀਂਦ ਖੁੱਲ੍ਹ ਜਾਵੇ
ਟਹਿਲਣ ਜਾਂ ਸਟ੍ਰੈਚਿੰਗ ਕਰਨ ‘ਤੇ ਦਰਦ ਜਾਂ ਬੇਚੈਨੀ ਵਿਚ ਥੋੜ੍ਹੀ ਰਾਹਤ ਮਿਲਣਾ।
ਲਗਾਤਾਰ ਨੀਂਦ ਪੂਰੀ ਨਾ ਹੋਣ ਕਾਰਨ ਵਿਅਕਤੀ ਦਿਨ ਭਰ ਥਕਾਵਟ, ਚਿੜਚਿੜਾਪਣ ਤੇ ਇਕਾਗਰਤਾ ਦੀ ਕਮੀ ਮਹਿਸੂਸ ਕਰਦਾ ਹੈ। ਲੰਬੇ ਸਮੇਂ ਤੱਕ ਇਸ ਸਮੱਸਿਆ ਨੂੰ ਦਬਾਉਣ ਨਾਲ ਮਾਨਸਿਕ ਤਣਾਅ ਤੇ ਸਰੀਰਕ ਕਮਜ਼ੋਰੀ ਵਧ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਮੱਸਿਆ ਹਫਤੇ ਵਿਚ 2-3 ਵਾਰ ਤੋਂ ਜ਼ਿਆਦਾ ਹੋ ਰਹੀ ਹੈ ਤਾਂ ਫਿਜ਼ੀਸ਼ੀਅਨ ਨਾਲ ਸੰਪਰਕ ਕਰੋ। ਸਹੀ ਸਮੇਂ ‘ਤੇ ਆਇਰਨ ਚੈਕਅੱਪ ਤੇ ਜੀਵਨਸ਼ੈਲੀ ਵਿਚ ਬਦਲਾਅ ਨਾਲ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























