ਬਾਲੀਵੁੱਡ ਸਿੰਗਰ Badshah ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੇ ਨਵੇਂ ਗੀਤ ‘ਟਟੀਹਰੀ’ ਨੂੰ ਲੈ ਕੇ ਵਿਵਾਦ ਵਧ ਗਿਆ ਹੈ ਤੇ ਉਨ੍ਹਾਂ ਦੀਆਂ ਮੁਸੀਬਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕਿਆਸ ਲਗਾਏ ਜਾ ਰਹੇ ਹਨ ਕਿ ਗਾਇਕ ਬਾਦਸ਼ਾਹ ਦੀ ਗ੍ਰਿਫਤਾਰੀ ਹੋ ਸਕਦੀ ਹੈ। ਪੰਚਕੂਲਾ ਪੁਲਿਸ ਨੇ ਬਾਦਸ਼ਾਹ ਦੀ ਗ੍ਰਿਫਤਾਰੀ ਲਈ ਟੀਮਾਂ ਬਣਾਈਆਂ ਹਨ ਤੇ ਹਰਿਆਣਾ ਪੁਲਿਸ ਨੇ Badshah ਖਿਲਾਫ FIR ਦਰਜ ਕੀਤੀ ਹੈ। FIR ਮਗਰੋਂ ਮਿਊਜ਼ਿਕ ਵੀਡੀਓ ‘ਤੇ ਬੈਨ ਲਗਾਇਆ ਗਿਆ ਹੈ। ਹਰਿਆਣਾ ਪੁਲਿਸ ਵੱਲੋਂ ਗਾਇਕ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਨ ਦੀ ਵੀ ਤਿਆਰੀ ਹੈ ਤਾਂ ਜੋ ਉਹ ਦੇਸ਼ ਤੋਂ ਬਾਹਰ ਨਾ ਜਾ ਸਕੇ। ਦੱਸ ਦੇਈਏ ਕਿ ਨਵੇਂ ਗਾਣੇ ‘ਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਦੇ ਇਲਜ਼ਾਮ ਲੱਗੇ ਹਨ ਤੇ ਇਸ ਦੇ ਨਾਲ ਹੀ ਹਰਿਆਣਵੀ ਸੱਭਿਆਚਾਰ ਦਾ ਸੱਤਿਆਨਾਸ਼ ਕਰਨ ਦੇ ਵੀ ਦੋਸ਼ ਲਗਾਏ ਗਏ ਹਨ। ਹਰਿਆਣਾ ਮਹਿਲਾ ਕਮਿਸ਼ਨ ਨੇ ਗਾਇਕ ਨੂੰ 13 ਮਾਰਚ ਨੂੰ ਤਲਬ ਕੀਤਾ ਹੈ।
ਪੰਚਕੂਲਾ ਪੁਲਿਸ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਸਬੰਧਤ ਵੀਡੀਓ ਨੂੰ ਹਟਾਉਣ ਲਈ ਨੋਟਿਸ ਵੀ ਜਾਰੀ ਕੀਤੇ ਹਨ। ਇਸ ਸਬੰਧ ਵਿੱਚ ਪੰਚਕੂਲਾ ਦੇ ਸੈਕਟਰ 20 ਸਥਿਤ ਸਾਈਬਰ ਪੁਲਿਸ ਸਟੇਸ਼ਨ ਵਿਖੇ 6 ਮਾਰਚ, 2026 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 296 ਅਤੇ ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਮਨਾਹੀ) ਐਕਟ, 1986 ਦੀ ਧਾਰਾ 3 ਅਤੇ 4 ਦੇ ਤਹਿਤ ਐਫਆਈਆਰ ਨੰਬਰ 28 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਗੀਤ 1 ਮਾਰਚ ਨੂੰ ਰਿਲੀਜ਼ ਹੋਇਆ ਸੀ। ਕੈਥਲ ਵਾਸੀ ਸਿਮਰਨ ਜਗਲਾਨ ਵੀ ਇਸ ਗਾਣੇ ਵਿਚ ਦਿਖਾਈ ਦੇ ਰਹੀ ਹੈ। ਪਹਿਲਾਂ ਹੀ 20 ਲੱਖ ਤੋਂ ਵੱਧ ਵਾਰ ਗੀਤ ਨੂੰ ਯੂ ਟਿਊਬ ‘ਤੇ ਸੁਣਿਆ ਜਾ ਚੁੱਕਾ ਹੈ ਤੇ ਗਾਣੇ ਸਬੰਧੀ 2 ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਪਹਿਲੀ ਸ਼ਿਕਾਇਤ ਪਾਨੀਪਤ ਦੀ ਸਵਿਤਾ ਆਰੀਆ ਨੇ ਹਰਿਆਣਾ ਮਹਿਲਾ ਕਮਿਸ਼ਨ ਕੋਲ ਦਰਜ ਕਰਵਾਈ ਹੈ ਤੇ ਦੂਜੀ ਸ਼ਿਕਾਇਤ ਰੋਹਤਕ ਦੇ ਵਕੀਲ ਰਾਜ ਨਾਰਾਇਣ ਭੰਗਾਲ ਨੇ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਕੋਲ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : US ਕੋਰਟ ਵੱਲੋਂ ਟਰੰਪ ਨੂੰ ਵੱਡਾ ਝ/ਟਕਾ ! 16.12 ਲੱਖ ਕਰੋੜ ਕਰਨਾ ਪਵੇਗਾ ਰਿਫੰਡ!
ਵਕੀਲ ਦਾ ਕਹਿਣਾ ਹੈ ਕਿ ਰੈਪਰ ਬਾਦਸ਼ਾਹ ਗਾਇਕ ਨੇ ਨਵੇਂ ਗੀਤ ਦੇ ਵੀਡੀਓ ਵਿਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਹੈ ਤੇ ਵੀਡੀਓ ਵਿਚ ਕੁਝ ਗਲਤ ਚੀਜ਼ਾਂ ਵੀ ਦਿਖਾਈਆਂ ਗਈਆਂ ਹਨ। ਗਾਣੇ ਵਿਚ ਹਰਿਆਣਾ ਸਰਕਾਰੀ ਸਕੂਲ ਦੀ ਵਰਦੀ ਵਿਚ ਨੌਜਵਾਨ ਕੁੜੀਆਂ ਨੂੰ ਆਪਣੀਆਂ ਕਿਤਾਬਾਂ ਸੁੱਟਦੇ ਦਿਖਾਇਆ ਗਿਆ ਹੈ ਜੋ ਕਿ ਬਹੁਤ ਹੀ ਜ਼ਿਆਦਾ ਗਲਤ ਹੈ। ਉਨ੍ਹਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਗੀਤ ਵਿਚ ਹਰਿਆਣਵੀ ਸੱਭਿਆਚਾਰ ਦਾ ਸੱਤਿਆਨਾਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੈਪਰ ਬਾਦਸ਼ਾਹ ਦਾ ਇਹ ਗੀਤ ਸਮਾਜ ਨੂੰ ਇਕ ਨੈਗੇਟਿਵ ਸੰਦੇਸ਼ ਦਿੰਦੇ ਹਨ। ਇਸ ਦੇ ਨਾਲ ਬੱਚੇ ਅਸ਼ਲੀਲ ਭਾਸ਼ਾ ਨੂੰ ਆਮ ਸਮਝ ਸਕਦੇ ਹਨ ਜਿਸ ਤੋਂ ਬਾਅਦ ਗੀਤ ਦੀ ਲਾਈਨ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























