ਕਿਸਾਨ ਪਰਿਵਾਰ ਦੀ ਇਕਲੌਤੀ ਧੀ ਮਨਪ੍ਰੀਤ ਕੌਰ ਵੱਲੋਂ IPS ਬਣਨ ਦਾ ਸੁਪਨਾ ਦੇਖਿਆ ਗਿਆ। ਪਿਛਲੇ ਦਿਨੀ ਯੂਪੀਐਸਸੀ ਦੇ ਆਏ ਨਤੀਜਿਆਂ ਦੇ ਵਿੱਚ ਮਨਪ੍ਰੀਤ ਕੌਰ ਵੱਲੋਂ ਦੇਸ਼ ਦੇ ਵਿੱਚ 136ਵਾਂ ਸਥਾਨ ਹਾਸਿਲ ਕਰਕੇ ਆਪਣੇ ਸੁਪਨੇ ਨੂੰ ਸਾਕਾਰ ਕਰ ਲਿਆ ਹੈ। ਮਨਪ੍ਰੀਤ ਕੌਰ ਅਤੇ ਉਸਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਉੱਥੇ ਹੀ ਮਨਪ੍ਰੀਤ ਕੌਰ ਨੇ ਪਰਮਾਤਮਾ ਅਤੇ ਪਰਿਵਾਰ ਦਾ ਸ਼ੁਕਰ ਗੁਜ਼ਾਰ ਕਰਦੇ ਹੋਏ ਕਿਹਾ ਕਿ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਪਰਿਵਾਰ ਵੱਲੋਂ ਉਸ ਦੀ ਹਰ ਤਰ੍ਹਾਂ ਦੀ ਸਪੋਰਟ ਕੀਤੀ ਗਈ।
ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਮੁੱਢਲੀ ਪੜ੍ਹਾਈ ਮਾਡਰਨ ਸੈਕੂਲਰ ਸਕੂਲ ਭੀਖੀ ਤੋਂ ਕੀਤੀ ਅਤੇ ਲਾਅ ਦੀ ਪੜ੍ਹਾਈ ਨੈਸ਼ਨਲ ਕਾਲਜ ਪਟਿਆਲਾ ਤੋਂ ਕੀਤੀ। ਇਸ ਦੌਰਾਨ ਉਹਨਾਂ ਯੂਪੀਐਸਸੀ ਦੀ ਤਿਆਰੀ ਦਿੱਲੀ ਕੋਚਿੰਗ ਸੈਂਟਰ ਤੋਂ ਕੀਤੀ। ਮਨਪ੍ਰੀਤ ਨੇ ਕਿਹਾ ਕਿ ਜਿੱਥੇ ਮੇਰੇ ਮਾਤਾ-ਪਿਤਾ ਨੇ ਪੁਲਿਸ ਦੀ ਯੂਨੀਫਾਰਮ ਦੇ ਵਿੱਚ ਦੇਖਣ ਦਾ ਸੁਪਨਾ ਲਿਆ ਸੀ। ਉੱਥੇ ਹੀ ਹੁਣ ਇਸ ਸੁਪਨੇ ਨੂੰ ਪੂਰਾ ਕਰਕੇ ਮਹਿਲਾਵਾਂ ਦੇ ਹੱਕਾਂ ਦੀ ਰੱਖਿਆ ਕਰਨੀ ਅਤੇ ਪੁਲਿਸ ਦੀ ਇਮੇਜ ਨੂੰ ਉੱਚਾ ਚੁੱਕਣਾ ਹੈ।
ਇਹ ਵੀ ਪੜ੍ਹੋ : ਪੰਜਾਬੀ ਅਦਾਕਾਰਾ Nisha Bano ‘ਤੇ ਡਿੱ/ਗਿਆ ਦੁੱਖਾਂ ਦਾ ਪਹਾੜ, ਮਾਂ Majida Begam ਦਾ ਹੋਇਆ ਦਿ/ਹਾਂਤ
ਮਨਪ੍ਰੀਤ ਕੌਰ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਬੇਟੀ ਨੇ ਯੂਪੀਐਸਸੀ ਕਲੀਅਰ ਕਰਕੇ ਉਹਨਾਂ ਦਾ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਉਹ ਕਿਸਾਨ ਹਨ ਅਤੇ ਅੱਠ ਕਿੱਲਿਆਂ ਦੀ ਖੇਤੀ ਕਰਦੇ ਨੇ ਅਤੇ ਆਪਣੀ ਬੇਟੀ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਉਹਨਾਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਉਸ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਉੱਥੇ ਹੀ ਉਹਨਾਂ ਹੋਰ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਬੇਟੀਆਂ ਨੂੰ ਪੜ੍ਹਨ ਦਾ ਮੌਕਾ ਦਿਓ ਤਾਂ ਕਿ ਉਹ ਤੁਹਾਡੇ ਸੁਪਨਿਆਂ ਨੂੰ ਪੂਰਾ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -:
























