ਮਿਡਲ ਈਸਟ ਵਿੱਚ ਵੱਧ ਰਹੇ ਤਣਾਅ ਦਾ ਅਸਰ ਹੁਣ ਪੰਜਾਬ ਵਿੱਚ ਨਜ਼ਰ ਆ ਰਿਹਾ ਹੈ। ਪੰਜਾਬ ਵਿੱਚ NFL ਦੇ ਦੋ ਪਲਾਂਟਾਂ ਵਿੱਚ ਯੂਰੀਆ ਦਾ ਉਤਪਾਦਨ ਠੱਪ ਹੋ ਗਿਆ ਹੈ। ਨੰਗਲ ਅਤੇ ਬਠਿੰਡਾ ਵਿਖੇ ਸਥਿਤ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (NFL) ਦੇ ਦੋਵੇਂ ਪਲਾਂਟਾਂ ਨੇ ਉਤਪਾਦਨ ਬੰਦ ਕਰ ਦਿੱਤਾ ਹੈ। ਗੈਸ ਅਥਾਰਟੀ ਆਫ਼ ਇੰਡੀਆ ਲਿਮਟਿਡ (NFL) ਵੱਲੋਂ ਤਰਲ ਕੁਦਰਤੀ ਗੈਸ (LNG) ਦੀ ਸਪਲਾਈ ਵਿੱਚ 40 ਪ੍ਰਤੀਸ਼ਤ ਤੱਕ ਦੀ ਕਟੌਤੀ ਕਰਨ ਤੋਂ ਬਾਅਦ ਉਤਪਾਦਨ ਰੋਕ ਦਿੱਤਾ ਗਿਆ ਹੈ।
ਮੀਡੀਆ ਰਿਪੋਰਟ ਮੁਤਾਬਕ ਗੈਸ ਸਪਲਾਈ ਵਿੱਚ ਕਮੀ ਤੋਂ ਬਾਅਦ ਮੁਰੰਮਤ ਅਤੇ ਰੱਖ-ਰਖਾਅ ਲਈ ਬੰਦ ਕਰਨ ਦਾ ਫੈਸਲਾ ਕੀਤਾ। ਆਮ ਤੌਰ ‘ਤੇ, ਪਲਾਂਟ ਉਤਪਾਦਨ ਦੇ ਟੀਚੇ ਪ੍ਰਾਪਤ ਕਰਨ ਤੋਂ ਬਾਅਦ ਅਪ੍ਰੈਲ ਵਿੱਚ ਬੰਦ ਹੋ ਜਾਂਦਾ ਹੈ, ਪਰ ਇਸ ਸਾਲ ਐਲਐਨਜੀ ਸਪਲਾਈ ਵਿੱਚ ਕਟੌਤੀ ਕਾਰਨ 1 ਮਹੀਨਾ ਪਹਿਲਾਂ ਹੀ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਪਲਾਂਟਾਂ ਦੇ ਬੰਦ ਹੋਣ ਨਾਲ ਆਉਣ ਵਾਲੇ ਸਾਉਣੀ ਸੀਜ਼ਨ ਦੌਰਾਨ ਸੂਬੇ ਵਿੱਚ ਯੂਰੀਆ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਖਾਦ ਖੇਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਘਰੇਲੂ ਉਤਪਾਦਨ ਵਿੱਚ ਕਿਸੇ ਵੀ ਕਮੀ ਨੂੰ ਪੂਰਾ ਕਰਨ ਲਈ ਚੀਨ ਅਤੇ ਰੂਸ ਵਰਗੇ ਦੇਸ਼ਾਂ ਤੋਂ ਵਾਧੂ ਯੂਰੀਆ ਦਰਾਮਦ ਕਰਨ ‘ਤੇ ਵਿਚਾਰ ਕਰ ਸਕਦਾ ਹੈ।
ਇਹ ਵੀ ਪੜ੍ਹੋ : ‘ਜੇ ਖਹਿਰਾ ਅੰਦਰ ਬੈਠੂੰਗਾਂ ਤਾਂ ਕੋਈ ਤੋਪ ਚੱਲ ਜਾਊਂਗੀ, ਹਰ ਗੱਲ ਦਾ ਦਿਆਂਗੇ ਜਵਾਬ….’ : ਕੁਲਦੀਪ ਧਾਲੀਵਾਲ
ਇਸ ਵਿਘਨ ਤੋਂ ਬਾਅਦ, ਗੇਲ, ਜੋ ਕਿ ਦੇਸ਼ ਭਰ ਵਿੱਚ LNG ਵੰਡਦੀ ਹੈ, ਨੇ ਨੰਗਲ (ਰੋਪੜ ਜ਼ਿਲ੍ਹਾ) ਅਤੇ ਬਠਿੰਡਾ ਵਿਖੇ NFL ਪਲਾਂਟਾਂ ਨੂੰ ਗੈਸ ਸਪਲਾਈ ਘਟਾ ਦਿੱਤੀ। ਸਪਲਾਈ ਸ਼ੁਰੂ ਵਿੱਚ ਲਗਭਗ 10 ਪ੍ਰਤੀਸ਼ਤ ਘਟਾ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਇਸਨੂੰ ਲਗਭਗ 40 ਪ੍ਰਤੀਸ਼ਤ ਤੱਕ ਘਟਾ ਦਿੱਤਾ ਗਿਆ। ਮਾਹਿਰਾਂ ਨੇ ਚੇਤਾਵਨੀ ਦਿੱਤੀ ਕਿ ਸਾਉਣੀ ਦੇ ਸੀਜ਼ਨ ਦੌਰਾਨ ਯੂਰੀਆ ਇੱਕ ਮਹੱਤਵਪੂਰਨ ਇਨਪੁੱਟ ਸੀ ਅਤੇ ਕਿਸੇ ਵੀ ਤਰ੍ਹਾਂ ਦੀ ਘਾਟ ਖੇਤੀਬਾੜੀ ਉਤਪਾਦਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਪਹਿਲਾਂ, NFL ਪਲਾਂਟ ਖਾਦ ਉਤਪਾਦਨ ਲਈ ਕੋਲੇ ਨੂੰ ਮੁੱਖ ਬਾਲਣ ਵਜੋਂ ਵਰਤਦੇ ਸਨ। ਲਗਭਗ ਇੱਕ ਦਹਾਕਾ ਪਹਿਲਾਂ, ਉਹ ਸਾਫ਼ ਅਤੇ ਵਧੇਰੇ ਕੁਸ਼ਲ ਬਾਲਣ ਅਪਣਾਉਣ ਦੇ ਯਤਨਾਂ ਦੇ ਹਿੱਸੇ ਵਜੋਂ LNG ਵੱਲ ਚਲੇ ਗਏ।
ਵੀਡੀਓ ਲਈ ਕਲਿੱਕ ਕਰੋ -:
























