ਫਿਰੋਜ਼ਪੁਰ ਦੇ ਜ਼ੀਰਾ ਤੋਂ ਕਾਂਗਰਸ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਗੰਨਮੈਨ ਸਣੇ 3 ਲੋਕਾਂ ਨੂੰ BSF ਤੇ ਪੁਲਿਸ ਨੇ ਅਫੀਮ ਨਾਲ ਗ੍ਰਿਫਤਾਰ ਕੀਤਾ ਹੈ। ਤਿੰਨਾਂ ਦੀ ਗ੍ਰਿਫਤਾਰੀ ਮੰਗਲਵਾਰ ਨੂੰ ਤਰਨਤਾਰਨ ਦੇ ਬਾਰਡਰ ਏਰੀਆ ਤੋਂ ਹੋਈ।
ਉਨ੍ਹਾਂ ਕੋਲੋਂ 525 ਗ੍ਰਾਮ ਅਫੀਮ ਵਾਲੀ ਇੱਕ ਬੋਲੈਰੋ ਗੱਡੀ ਬਰਾਮਦ ਕੀਤੀ ਗਈ। ਰਿਪੋਰਟਾਂ ਮੁਤਾਬਕ ਸ਼ਾਮ 5 ਵਜੇ ਦੇ ਕਰੀਬ ਬੀਐਸਐਫ ਅਤੇ ਖਾਲੜਾ ਪੁਲਿਸ ਦੀ ਟੀਮ ਨੇ ਸਰਹੱਦੀ ਖੇਤਰ ਵਿੱਚ ਬੀਓਪੀ ਮੰਗਲੀ ਨੇੜੇ ਇੱਕ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਤਿੰਨਾਂ ਵਿਅਕਤੀਆਂ ਨੂੰ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਸੁਲਿਆਣੀ ਦੇ ਰਹਿਣ ਵਾਲੇ ਅਮਰਜੀਤ ਸਿੰਘ, ਜ਼ੀਰਾ ਦੇ ਸਨੇਰ ਰੋਡ ਦੇ ਰਹਿਣ ਵਾਲੇ ਕੁਲਦੀਪ ਸਿੰਘ ਅਤੇ ਫਿਰੋਜ਼ਪੁਰ ਦੇ ਪਿੰਡ ਬੂਈਆਂ ਦੇ ਰਹਿਣ ਵਾਲੇ ਜਗਬੀਰ ਸਿੰਘ ਵਜੋਂ ਹੋਈ ਹੈ। ਅਮਰਜੀਤ ਸਿੰਘ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਹੈ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਗੰਨਮੈਨ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਲਓ ਆਹ ਖ਼ਬਰ
ਇਸ ਬਾਰੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ , “ਮੇਰੇ ਨਾਲ ਜੋ ਗੰਨਮੈਨ ਸੀ, ਉਹ ਏਐਸਆਈ ਰੇਸ਼ਮ ਸਿੰਘ ਸੀ। ਉਹ ਬਿਮਾਰੀ ਕਾਰਨ ਛੁੱਟੀ ‘ਤੇ ਗਿਆ ਸੀ। ਓਏਐਸਆਈ ਇੰਦਰਜੀਤ ਸਿੰਘ ਨੇ ਐਸਐਸਪੀ ਫਿਰੋਜ਼ਪੁਰ ਦੇ ਕਹਿਣ ‘ਤੇ ਇਸ ਗੰਨਮੈਨ ਨੂੰ ਉਸ ਦੀ ਜਗ੍ਹਾ ਭੇਜਿਆ। ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਇਸ ਗੰਨਮੈਨ ਦੇ ਹਾਲਾਤ ਚੰਗੇ ਨਹੀਂ ਹਨ, ਕਿਉਂਕਿ ਉਹ ਇੱਕ ਘੰਟੇ ਲਈ ਡਿਊਟੀ ‘ਤੇ ਆਇਆ ਅਤੇ ਫਿਰ ਕਦੇ ਵਾਪਸ ਨਹੀਂ ਆਇਆ।” ਇਸ ਨੇ ਕਿਹਾ ਕਿ ਮੈਂ ਡਿਊਟੀ ਨਹੀਂ ਕਰਨਾ ਚਾਹੁੰਦਾ ਅਤੇ ਮੈਂ ਆਪਣਾ ਤਬਾਦਲਾ ਕਰਵਾਉਣ ਲੱਗਾ ਹਾਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









