ਮੋਹਾਲੀ ਦੇ ਪਿੰਡ ਟਾਂਡਾ ਦੀ ਪੰਚਾਇਤ ਦਾ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਗ੍ਰਾਮ ਪੰਚਾਇਤ ਪਿੰਡ ਟਾਂਡਾ ਦੀ ਇਕ ਸਰਬ ਸਾਂਝੀ ਇਕਤਰਤਾ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਜੇਕਰ ਕੋਈ ਪਿੰਡ ਦਾ ਹੀ ਮੁੰਡਾ ਜਾਂ ਕੁੜੀ ਔਰਤ ਜਾਂ ਮਰਦ ਪਿੰਡ ਵਿਚੋਂ ਪਿੰਡ ਵਾਸੀ ਨਾਲ ਭੱਜ ਕੇ ਵਿਆਹ ਕਰਵਾਉਂਦਾ ਹੈ ਤਾਂ ਉਸ ਦੇ ਪਿੰਡ ‘ਚ ਰਹਿਣ ‘ਤੇ ਪੂਰਨ ਪਾਬੰਦੀ ਲਗਾਈ ਜਾਵੇਗੀ।
ਭੱਜ ਕੇ ਵਿਆਹ ਕਰਵਾਉਣ ਵਾਲਿਆਂ ਦੇ ਆਧਾਰ ਕਾਰਡ, ਵੋਟਰ ਕਾਰਡ ਤੇ ਰਾਸ਼ਨ ਕਾਰਡ ਨਹੀਂ ਬਣਾਏ ਜਾਣਗੇ ਤੇ ਮਦਦ ਕਰਨ ਵਾਲਿਆਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਬਾਕੀਆਂ ਲਈ ਸਬਕ ਰਹੇ ਤੇ ਕੋਈ ਹੋਰ ਇਸ ਤਰ੍ਹਾਂ ਦਾ ਕਦਮ ਨਾ ਚੁੱਕੇ।
ਇਹ ਵੀ ਪੜ੍ਹੋ : ਜੰ/ਗ ਵਿਚਾਲੇ ਮਹਿੰਗਾ ਹੋਇਆ ਹਵਾਈ ਸਫ਼ਰ, Air India ਨੇ ਟਿਕਟਾਂ ‘ਤੇ ਵਧਾਇਆ ਫਿਊਲ ਸਰਚਾਰਜ
ਜੇਕਰ ਕੋਈ ਵੀ ਪਹਿਲਾਂ ਤੋਂ ਵਿਆਹ ਮਰਦ ਜਾਂ ਔਰਤ ਜੇਕਰ ਪਿੰਡ ਦੇ ਹੀ ਕਿਸੇਵਿਅਕਤੀ ਨਾਲ ਘਰ ਛੱਡ ਕੇ ਭੱਜ ਜਾਂਦੇ ਹਨ ਤਾਂ ਪੰਚਾਇਤ ਦੋਸ਼ੀ ਧਿਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰੇਗੀ। ਇਸ ਮੁਤਾਬਕ ਉਪਰੋਕਤ ਸਬੰਧੀ ਜੇਕਰ ਕੋਈ ਦੋਸ਼ੀ ਧਿਰਾਂ ਦੀ ਮਦਦ ਕਰਦਾ ਹੈ ਜਾਂ ਪਰਿਵਾਰ ਨੂੰ ਸ਼ਹਿ ਦਿੰਦਾ ਹੈ ਤਾਂ ਪਰਿਵਾਰ ਵਿਰੁੱਧ ਤੇ ਮਦਦ ਕਰਨ ਵਾਲੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























