ਰਣਜੀਤ ਐਨਕਾਊਂਟਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗੁਰਦਾਸਪੁਰ ਵਿਚ ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ ਤੇ ਇਸ ਵਿਚ ਵੱਡੇ ਖੁਲਾਸੇ ਹੋਏ ਹਨ। ਕਾਰਵਾਈ ਨੂੰ ਲੈ ਕੇ ਵੀ ਕਈ ਸਵਾਲ ਉਠ ਰਹੇ ਹਨ ਇਸ ਦੇ ਨਾਲ ਹੀ ਪੁਲਿਸ ਦੀ ਕਾਰਵਾਈ ‘ਤੇ ਵੀ ਵੱਡੇ ਸਵਾਲ ਉਠ ਰਹੇ ਹਨ।
ਦੱਸ ਦੇਈਏ ਕਿ ਰਣਜੀਤ ਸਿੰਘ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦੇ ਪੈਨਲ ਵੱਲੋਂ ਕੀਤਾ ਗਿਆ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਉਸ ਦੀ ਬਾਡੀ ਦਾ ਬਹੁਤ ਹਿੱਸਾ ਬੁਰੀ ਤਰ੍ਹਾਂ ਗਲ ਚੁੱਕੀ ਸੀ। ਇਸ ‘ਤੇ ਵੀ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਸਪਤਾਲ ਦੇ ਵਿਚ ਹੋਣ ਬਾਵਜੂਦ ਬਾਡੀ ਦਾ ਇਹ ਹਾਲ ਕਿਉਂ ਹੋਇਆ। ਦੂਜਾ ਪਰਿਵਾਰ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਦੇ ਲੱਗੀਆਂ ਸੱਟਾਂ ਨੂੰ ਲੁਕਾਉਣ ਲਈ ਹੀ ਉਸ ਦੀ ਬਾਡੀ ਨੂੰ ਸਾਜਿਸ਼ ਤਹਿਤ ਗਾਲਿਆ ਗਿਆ ਹੈ।
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋ ਗੋਲੀਆਂ ਰਣਜੀਤ ਸਿੰਘ ਦੀ ਛਾਤੀ ਵਿਚ ਲੱਗੀਆਂ ਹਨ। ਇਸ ਮਾਮਲੇ ਵਿਚ ਪੁਲਿਸ ਨੇ ਕਿਹਾ ਸੀ ਕਿ ਰਣਜੀਤ ਸਿੰਘ ‘ਤੇ ਜਵਾਬੀ ਕਾਰਵਾਈ ਵਿਚ ਭਜਦੇ ਹੋਏ ਗੋਲੀ ਚਲਾਈ ਗਈ ਸੀ ਪਰ ਉਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਵਿਚ ਜਿਸ ਤਰ੍ਹਾਂ ਗੋਲੀਆਂ ਲੱਗੀਆਂ ਦੱਸੀਆਂ ਗਈਆਂ ਹਨ ਉਹ ਕਿਸੇ ਬੈਠੇ ਹੋਏ ਵਿਅਕਤੀ ਦੇ ਮਾਰੇ ਜਾਣ ਦਾ ਐਂਗਲ ਦਿਖਾਉਂਦੀ ਹੈ। ਉਸ ਦੀ ਇੱਕ ਪਸਲੀ ਵੀ ਟੁੱਟੀ ਪਈ ਸੀ। ਇਸ ‘ਤੇ ਵੀ ਪੁਲਿਸ ਦੀ ਕਾਰਵਾਈ ‘ਤੇ ਸਵਾਲ ਉਠਦਾ ਹੈ ਕਿ ਦੂਰੋਂ ਗੋਲੀ ਲੱਗਣ ‘ਤੇ ਪਸਲੀ ਟੁੱਟਣ ਦੀ ਸੰਭਾਵਨਾ ਬੇਹੱਦ ਘੱਟ ਹੁੰਦੀ ਹੈ। ਰਣਜੀਤ ਸਿੰਘ ਦੀ ਬਾਡੀ ‘ਤੇ ਛੇ ਸੱਟਾਂ ਸਾਹਮਣੇ ਆਈਆਂ। ਉਸ ਦੇ ਸਿਰ ‘ਤੇ ਸੋਜਿਸ਼ ਵੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੁੱਧ ‘ਚ ਮਖਾਣੇ ਪਾ ਕੇ ਖਾਣ ਦੇ ਹਨ ਜ਼ਬਰਦਸਤ ਲਾਭ, Mental Health ਲਈ ਵੀ ਨੇ ਫਾਇਦੇਮੰਦ
ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਸ ਦੇ ਗੋਲੀ ਲੱਗੀ ਤਾਂ ਉਸ ਨੇ ਆਪਣਾ ਨਾਂ ਰਣਜੀਤ ਸਿੰਘ ਦੱਸਿਆ ਤੇ ਉਸ ਨੂੰ ਜਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪੁਲਿਸ ਦੇ ਇਸ ਬਿਆਨ ‘ਤੇ ਵੀ ਸਵਾਲ ਖੜ੍ਹੇ ਹੁੰਦੇ ਹਨ ਕਿ ਰਣਜੀਤ ਸਿੰਘ ਦੀ ਛਾਤੀ ਜਾਂ ਦਿਲ ਦੇ ਕੋਲ ਗੋਲੀ ਲੱਗੀ, ਜਿਸ ਤੋਂ ਬਾਅਦ ਕੋਈ ਵੀ ਵਿਅਕਤੀ ਬੋਲਣ ਦੀ ਸੰਭਾਵਨਾ ਬੇਹੱਦ ਘੱਟ ਹੁੰਦੀ ਹੈ, ਉਸ ਦੀ ਉਸੇ ਵੇਲੇ ਮੌਤ ਹੋ ਜਾਂਦੀ ਹੈ। ਦੱਸ ਦੇਈਏ ਕਿ ਇਸ ਮਾਮਲੇ ਦਾ ਹਾਈਕੋਰਟ ਨੇ ਵੀ ਸੂ ਮੋਟੋ ਨੋਟਿਸ ਲਿਆ ਤੇ ਅਦਾਲਤ ਨੇ ਕਿਹਾ ਸਾਰੇ ਹੋਏ ਐਨਕਾਊਂਟਰਾਂ ਦਾ ਰਿਕਾਰਡ ਮੰਗਿਆ ਹੈ। ਪੋਸਟਮਾਰਟਮ ਰਿਪੋਰਟ ਦੇ ਪੇਸ਼ ਹੋਣ ਮਗਰੋਂ ਪੁਲਿਸ ਨੂੰ ਜਵਾਬ ਦੇਣਾ ਕਾਫੀ ਮੁਸ਼ਕਲ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:










