ਈਰਾਨ-ਇਜ਼ਰਾਈਲ ਹਮਲੇ ਨੂੰ ਲੈ ਕੇ ਡੋਨਾਲਡ ਟਰੰਪ ਨੇ ਵੱਡਾ ਐਕਸ਼ਨ ਲਿਆ ਹੈ। ਉਨ੍ਹਾਂ ਨੇ ਈਰਾਨ ਦੇ ਪਾਵਰ ਪਲਾਂਟਸ ਤੇ ਊਰਜਾ ਬੁਨਆਦੀ ਢਾਂਚੇ ‘ਤੇ ਹੋਣ ਵਾਲੇ ਹਮਲਿਆਂ ਨੂੰ ਫਿਲਹਾਲ ਟਾਲ ਦਿੱਤਾ ਹੈ। ਟਰੰਪ ਨੇ ਕਿਹਾ ਕਿ 5 ਦਿਨਾਂ ਤੱਕ ਈਰਾਨੀ ਪਾਵਰ ਪਲਾਂਟਾਂ ਤੇ ਊਰਜਾ ਬੁਨਿਆਦੀ ਢਾਂਚੇ ‘ਤੇ ਨਹੀਂ ਹਮਲਾ ਕੀਤਾ ਜਾਵੇਗਾ । ਟਰੰਪ ਨੇ ਕਿਹਾ ਕਿ ਅਮਰੀਕਾ ਤੇ ਈਰਾਨ ਵਿਚ ਪਿਛਲੇ ਦੋ ਦਿਨਾਂ ਤੋਂ ਚੱਲੀ ਗੱਲਬਾਤ ਦੇ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਰੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪਾਵਰ ਪਲਾਂਟਸ ਤੇ ਊਰਜਾ ਬੁਨਿਆਦੀ ਢਾਂਚੇ ‘ਤੇ ਸਾਰੇ ਫੌਜੀ ਹਮਲਿਆਂ ਨੂੰ 5 ਦਿਨਾਂ ਲਈ ਰੋਕ ਦਿੱਤਾ ਜਾਵੇ। ਟਰੰਪ ਨੇ ਕਿਹਾ ਕਿ ਜੇਕਰ ਗੱਲਬਾਤ ਸਫਲ ਰਹਿੰਦੀ ਹੈ ਤਾਂ ਮਿਡਲ ਈਸਟ ਵਿਚ ਚੱਲ ਰਹੇ ਤਣਾਅ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ। ਦਰਅਸਲ ਟਰੰਪ ਨੇ 2 ਦਿਨ ਪਹਿਲਾਂ ਈਰਾਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ 48 ਘੰਟੇ ਵਿਚ ਹੋਮੁਰਜ ਰੂਟ ਨਹੀਂ ਖੋਲ੍ਹਿਆ ਗਿਆ ਤਾਂ ਉਹ ਈਰਾਨ ਦੇ ਪਾਵਰ ਪਲਾਂਟ ‘ਤੇ ਵੱਡਾ ਹਮਲਾ ਕਰਨਗੇ।
ਦੂਜੇ ਪਾਸੇ ਈਰਾਨ ਦੀ ਨਿਊਜ਼ ਏਜੰਸੀ ਦੇ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਟਰੰਪ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਟਰੰਪ ਈਰਾਨ ਦੀ ਚੇਤਾਵਨੀ ਦੇ ਬਾਅਦ ਪਿੱਛੇ ਹਟ ਗਏ ਹਨ। ਈਰਾਨ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਸ ਦੇ ਪਾਵਰ ਪਲਾਂਟ ‘ਤੇ ਹਮਲਾ ਹੋਇਆ ਤਾਂ ਉਹ ਜਵਾਬੀ ਕਾਰਵਾਈ ਕਰੇਗਾ।
ਇਹ ਵੀ ਪੜ੍ਹੋ : DM ਗਗਨਦੀਪ ਰੰਧਾਵਾ ਮੌ/ਤ ਮਾਮਲੇ ‘ਚ ਹੋਈ ਵੱਡੀ ਕਾਰਵਾਈ, ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫਤਾਰ
ਦੱਸ ਦੇਈਏ ਕਿ ਈਰਾਨ ਨੇ ਸੀਜਫਾਇਰ ਲਈ 3 ਸ਼ਰਤਾਂ ਰੱਖੀਆਂ ਹਨ। ਈਰਾਨ ਦੇ ਇਕ ਵੱਡੇ ਅਧਿਕਾਰੀ ਨੇ ਲਿਬਨਾਨੀ ਮੀਡੀਆ ਅਲ ਮਯਾਦੀਨ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਪਹਿਲਾਂ ਤੋਂ ਤੈਅ ਯੋਜਨਾ ਦੇ ਹਿਸਾਬ ਨਾਲ ਕੰਮ ਕਰ ਰਿਹਾ ਹੈ। ਈਰਾਨ ਦੀਆਂ ਤਿੰਨ ਸ਼ਰਤਾਂ ਹਨ-1. ਇਲਾਕੇ ਵਿਚ ਮੌਜੂਦ ਅਮਰੀਕੀ ਫੌਜ ਟਿਕਾਣਿਆਂ ਨੂੰ ਬੰਦ ਕੀਤਾ ਜਾਵੇ। 2. ਹੋਮੁਰਜ ਸਟ੍ਰੇਟ ਦੇ ਲਈ ਨਵੇਂ ਨਿਯਮ ਬਣਾਏ ਜਾਣ ਤੇ 3. ਈਰਾਨ ਖਿਲਾਫ ਮੰਨੇ ਜਾਣ ਵਾਲੇ ਮੀਡੀਆ ਨਾਲ ਜੁੜੇ ਲੋਕਾਂ ‘ਤੇ ਕਾਰਾਵਈ ਕੀਤੀ ਜਾਵੇ ਤੇ ਉਨ੍ਹਾਂ ਦੀ ਹਵਾਲਗੀ ਦਿੱਤੀ ਜਾਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









