ਲੁਧਿਆਣਾ ਵਿਚ ਚਿਪਸ-ਕੁਰਕੁਰੇ ਦੀ ਡਲਿਵਰੀ ਦੇਣ ਆਏ ਬਲਿੰਕਿਟ ਦੇ ਡਲਿਵਰੀ ਬੁਆਏ ਨਾਲ ਬਹਿਸ ਦੇ ਬਾਅਦ ਡਲਿਵਰੀ ਲੈਣ ਵਾਲੇ ਨੌਜਵਾਨ ਮੌਕੇ ‘ਤੇ ਮੌਜੂਦ ਦੂਜੇ ਨੌਜਵਾਨ ਨਾਲ ਭਿੜ ਗਿਆ। ਇਸ ਦੇ ਬਾਅਦ ਦੋਵਾਂ ਵਿਚ ਜ਼ੋਰਦਾਰ ਬਹਿਸ ਹੋਈ। ਬਾਅਦ ਵਿਚ ਡਲਿਵਰੀ ਲੈਣ ਵਾਲਾ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਪਰਤਿਆ ਤੇ ਦੂਜੇ ਨੌਜਵਾਨ ਦੇ ਘਰ ‘ਤੇ ਫਾਇਰਿੰਗ ਕਰ ਦੱਤੀ।
ਨੌਜਵਾਨ ਨੇ ਘਰ ‘ਤੇ 4 ਤੋਂ 5 ਗੋਲੀਆਂ ਚਲਾਈਆਂ ਤੇ ਮੌਕੇ ਤੋਂ ਭੱਜ ਗਿਆ। ਇਸ ਦੌਰਾਨ ਇਕ ਗੋਲੀ ਘਰ ਦੇ ਕੋਲ ਮੌਜੂਦ ਇਕ ਵਿਅਕਤੀ ਨੂੰ ਲੱਗੀ। ਇਸ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ।
ਸੂਚਨਾ ਮਿਲਣ ‘ਤੇ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਟੀਮ ਨੂੰ ਮੌਕੇ ਤੋਂ ਗੋਲੀਆਂਦੇ 2 ਖੋਲ ਬਰਾਮਦ ਕੀਤੇ ਹਨ। ਹੁਣ ਸੀਸੀਟੀਵੀ ਵਿਚ ਦੇਖ ਕੇ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮਾਮਲਾ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ EWS ਕਾਲੋਨੀ ਦਾ ਹੈ। ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਹੈ। ਸਥਾਨਕ ਵਾਸੀ ਰਾਜਨ ਨੇ ਦੱਸਿਆ ਕਿ ਰਾਤ ਲਗਭਗ 1 ਵਜੇ ਬਲਿੰਕਿਟ ਦਾ ਡਲਿਵਰੀ ਬੁਆਏ ਡਲਿਵਰੀ ਦੇਣ ਆਇਆ। ਉਹ ਘਰ ਦੇ ਬਾਹਰ ਖੜ੍ਹਾ ਸੀ। ਥੋੜ੍ਹੀ ਦੇਰ ਵਿਚ ਇਕ ਨੌਜਵਾਨ ਮੌਕੇ ‘ਤੇ ਉਸ ਕੋਲ ਆਇਆ ਤੇ ਉਸ ਤੋਂ ਪਾਰਸਲ ਮੰਗਣ ਲੱਗਾ। ਡਲਿਵਰੀ ਬੁਆਏ ਨੇ ਪਾਰਸਲ ਦੇ ਦਿੱਤਾ। ਇਸ ਦੇ ਬਾਅਦ ਡਲਿਵਰੀ ਲੈਣ ਵਾਲਾ ਨੌਜਵਾਨ ਉਸ ਤੋਂ ਲਿਫਟ ਦੇਣ ਲਈ ਕਹਿਣ ਲੱਗਾ। ਡਲਿਵਰੀ ਬੁਆਏ ਇਸ ਤੋਂ ਇਨਕਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇ/ਹਾਂਤ, ਮੋਹਾਲੀ ਦੇ ਮੈਕਸ ਹਸਪਤਾਲ ‘ਚ ਲਏ ਆਖਰੀ ਸਾ/ਹ
ਬਲਿੰਕਿਟ ਵਾਲਾ ਬੁਆਏ ਉਥੋਂ ਜਾ ਚੁੱਕਾ ਸੀ। ਥੋੜ੍ਹੀ ਦੇਰ ਵਿਚ ਬਹਿਸ ਕਰਨ ਵਾਲਾ ਨੌਜਵਾਨ ਆਪਣੇ ਕੁਝ ਦੋਸਤਾਂ ਨਾਲ ਗੱਡੀ ਲੈ ਕੇ ਪਰਤਿਆ। ਉਸ ਨੇ ਘਰ ਦੇ ਸਾਹਮਣੇ ਖੜ੍ਹੇ ਹੋ ਕੇ ਗਾਲ੍ਹਾਂ ਦੇਣਾ ਸ਼ੁਰੂ ਕੀਤੀਆਂ ਤੇ ਤਾਬੜਤੋੜ ਫਾਇਰਿੰਗ ਵੀ ਕੀਤੀ। ਉਸ ਨੇ 4-5 ਗੋਲੀਆਂ ਚਲਾਈਆਂ। ਫਾਇਰਿੰਗ ਦੌਰਾਨ ਇਕ ਹੋਰ ਨੌਜਵਾਨ ਉਥੋਂ ਲੰਘ ਰਿਹਾ ਸੀ, ਇਸ ਲਈ ਉਸ ਦੇ ਪੈਰ ਵਿਚ ਗੋਲੀ ਲੱਗ ਗਈ। ਨੌਜਵਾਨ ਨੂੰ ਗੋਲੀ ਲੱਗਦੇ ਹੀ ਫਾਇਰਿੰਗ ਕਰਨ ਵਾਲਾ ਨੌਜਵਾਨ ਆਪਣੇ ਦੋਸਤਾਂ ਨੂੰ ਲੈ ਕੇ ਮੌਕੇ ਤੋਂ ਭੱਜ ਗਿਆ। ਘਟਨਾ ਮੌਕੇ ‘ਤੇ ਸੀਸੀਟੀਵੀ ਵਿਚ ਵੀ ਕੈਦ ਹੋਈ ਹੈ। ਪੀੜਤ ਦਾ ਕਹਿਣਾ ਹੈ ਕਿ ਦੇਰ ਰਾਤ ਹੋਈ ਇਸ ਗੋਲੀਬਾਰੀ ਨਾਲ ਉਸ ਦਾ ਪਰਿਵਾਰ ਕਾਫੀ ਡਰਿਆ ਹੋਇਆ ਹੈ ਤੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









