ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਆ ਰਹੇ ਹਨ। ਉਹ ਸੰਗਰੂਰ ਵਿਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਇਸੇ ਦਿਨ ਤੋਂ ਕਾਂਗਰਸ ਆਪਣੀ ਚੋਣ ਮੁਿਹੰਮ ਦੀ ਸ਼ੁਰੂਆਤ ਕਰੇਗੀ। ਇਹ ਜਾਣਕਾਰੀ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਦਿੱਤੀ, ਜੋਕਿ ਅੱਜ (26 ਅਕਤੂਬਰ) ਚੰਡੀਗੜ੍ਹ ਵਿੱਚ ਹਨ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਫਿਰ ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ।
ਮੀਟਿੰਗ ਤੋਂ ਪਹਿਲਾਂ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਉਹ ਚੋਣਾਂ ਅਤੇ ਸੰਗਠਨ ਦੇ ਸਿਲਸਿਲੇ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਅਸੀਂ 4 ਨਵੰਬਰ ਨੂੰ ਚੋਣ ਮੁਹਿੰਮ ਸ਼ੁਰੂ ਕਰ ਰਹੇ ਹਾਂ। ਸਾਡੇ ਨੇਤਾ ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਅਤੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ।

ਉਨ੍ਹਾਂ ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਕਾਂਗਰਸ ਦਾ ਕੋਈ ਵੀ ਆਗੂ ਵਿਧਾਨ ਸਭਾ ਚੋਣਾਂ ਲਈ ਵਿਅਕਤੀਗਤ ਮੁਹਿੰਮ ਨਹੀਂ ਚਲਾਏਗਾ। ਜੋ ਵੀ ਮੁਹਿੰਮ ਚਲਾਈ ਜਾਵੇਗੀ ਉਹ ਪਾਰਟੀ ਲਈ ਹੋਵੇਗੀ। ਵੇਣੂਗੋਪਾਲ ਅਤੇ ਸਚਿਨ ਪਾਇਲਟ ਨੇ ਸਪੱਸ਼ਟ ਕੀਤਾ ਕਿ ਫਿਲਹਾਲ, ਸਾਰੇ ਆਗੂ ਸਿਰਫ਼ ਚੋਣਾਂ ਜਿੱਤਣ ‘ਤੇ ਧਿਆਨ ਕੇਂਦਰਿਤ ਕਰਨਗੇ।
ਵੇਣੂਗੋਪਾਲ ਨੇ ਖੱਬੇ ਅਤੇ ਸੱਜੇ ਪਾਸੇ ਦੇ ਆਗੂਆਂ ਵੱਲ ਇਸ਼ਾਰਾ ਕੀਤਾ ਅਤੇ ਸੀਨੀਅਰ ਆਗੂਆਂ ਨੂੰ ਆਪਸ ਵਿੱਚ ਗੱਲ ਕਰਨ ਲਈ ਕਿਹਾ। ਅੰਤ ਵਿੱਚ, ਸਚਿਨ ਪਾਇਲਟ ਅਤੇ ਵੇਣੂਗੋਪਾਲ ਨੇ ਚੇਤਾਵਨੀ ਦਿੱਤੀ ਕਿ ਪਾਰਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਭਾਵੇਂ ਆਗੂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ।
ਵੇਣੂਗੋਪਾਲ ਐਤਵਾਰ ਦੇਰ ਸ਼ਾਮ ਇੱਥੇ ਪਹੁੰਚੇ। ਵੇਣੂਗੋਪਾਲ ਦੇ ਦੌਰੇ ਦਾ ਮੁੱਖ ਉਦੇਸ਼ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੋਣ ਵਾਲੀ ਰੈਲੀ ਲਈ ਵੱਡੀ ਗਿਣਤੀ ਵਿਚ ਸਮਰਥਨ ਹਾਸਲ ਕਰਨਾ ਹੈ। ਰਾਹੁਲ ਗਾਂਧੀ ਵੋਟ ਚੋਰੀ ਦੇ ਮੁੱਦੇ ‘ਤੇ ਇਸ ਰੈਲੀ ਦੀ ਅਗਵਾਈ ਕਰਨਗੇ। ਇੰਡੀਆ ਬਲਾਕ ਦੇ ਹੋਰ ਆਗੂ ਵੀ ਹਿੱਸਾ ਲੈਣਗੇ। ਇਸ ਰੈਲੀ ਲਈ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਇਕੱਠਾ ਕਰਨ ਦੀ ਤਿਆਰੀ ਹੈ।
ਇਹ ਵੀ ਪੜ੍ਹੋ : ਰੋਜ਼ 1 ਆਂਵਲਾ ਖਾਣ ਨਾਲ ਸਿਹਤ ਨੂੰ ਮਿਲਣਗੇ ਕਈ ਫਾਇਦੇ, ਜੜ੍ਹੋਂ ਖਤਮ ਹੋਣਗੀਆਂ ਇਹ ਬੀਮਾਰੀਆਂ
ਪੰਜਾਬ ਦੇ ਆਗੂਆਂ ਨੂੰ ਰੈਲੀ ਵਿੱਚ ਘੱਟੋ-ਘੱਟ 50,000 ਲੋਕਾਂ ਨੂੰ ਲਿਆਉਣ ਦਾ ਟੀਚਾ ਦਿੱਤਾ ਗਿਆ ਹੈ। ਵੇਣੂਗੋਪਾਲ ਪੰਜਾਬ ਵਿੱਚ ਰਾਹੁਲ ਗਾਂਧੀ ਦੀ ਆਉਣ ਵਾਲੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੀ ਆਏ ਹਨ। ਰਾਹੁਲ ਗਾਂਧੀ ਦੀ ਰੈਲੀ 4 ਨਵੰਬਰ ਨੂੰ ਸੰਗਰੂਰ ਵਿੱਚ ਹੋਣ ਵਾਲੀ ਹੈ। ਉਹ ਇਸ ਰੈਲੀ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਇੰਡੀਆ ਬਲਾਕ ਅਤੇ ਕਾਂਗਰਸ 1 ਨਵੰਬਰ, 2026 ਨੂੰ ਦਿੱਲੀ ਦੇ ਇਤਿਹਾਸਕ ਰਾਮਲੀਲਾ ਮੈਦਾਨ ਵਿੱਚ ਇੱਕ ਵਿਸ਼ਾਲ ਰੈਲੀ ਅਤੇ ਜਨਤਕ ਮਾਰਚ ਦਾ ਆਯੋਜਨ ਕਰ ਰਹੇ ਹਨ। ਕਾਂਗਰਸ ਨੇ ਇਸ ਅੰਦੋਲਨ ਨੂੰ “ਵੋਟ ਬਚਾਓ, ਦੇਸ਼ ਬਚਾਓ, ਅਤੇ ਦਿੱਲੀ ਮਾਰਚ” ਦਾ ਨਾਅਰਾ ਦਿੱਤਾ ਹੈ।
ਵਿਰੋਧੀ ਧਿਰ ਦਾ ਦੋਸ਼ ਹੈ ਕਿ ਵੋਟਰ ਸੂਚੀਆਂ ਵਿੱਚ ਵਿਆਪਕ ਬੇਨਿਯਮੀਆਂ ਕੀਤੀਆਂ ਗਈਆਂ ਹਨ ਅਤੇ ਵਿਸ਼ੇਸ਼ ਤੀਬਰ ਸੋਧ (SIR) ਅਭਿਆਸ ਦੌਰਾਨ ਵੋਟਰਾਂ ਦੇ ਨਾਮ ਹਟਾ ਦਿੱਤੇ ਗਏ ਹਨ। ਇਸ ਦੇ ਆਧਾਰ ‘ਤੇ, ਵਿਰੋਧੀ ਧਿਰ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ‘ਤੇ ਅੜੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








