ਲੁਧਿਆਣਾ ਦੇ ਜੋਧਾਂ ਪਿੰਡ ਤੋਂ ਆਸੀ ਕਲਾਂ ਅਤੇ ਨਾਰੰਗਵਾਲ ਲਿੰਕ ਰੋਡ ‘ਤੇ ਸਥਿਤ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿੱਚ ਮੰਗਲਵਾਰ ਦੇਰ ਰਾਤ ਧਮਾਕੇ ਹੋਇਆ ਜਿਸ ਵਿੱਚ ਮੁਹੰਮਦ ਕੈਫ (18) ਨਾਂ ਦੇ ਬੰਦੇ ਦੀ ਮੌਤ ਹੋ ਗਈ ਹੈ। ਹਾਦਸੇ ਵਿ ਇੱਕ 18 ਸਾਲਾ ਔਰਤ ਅਤੇ ਇੱਕ 50 ਸਾਲਾ ਵਿਅਕਤੀ ਗੰਭੀਰ ਜ਼ਖਮੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਬੁੱਧਵਾਰ ਸਵੇਰੇ, ਡੀਐਸਪੀ ਦਾਖਾ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਾਬਾਦ ਦੇ ਰਹਿਣ ਵਾਲੇ ਅਲਾਉਦੀਨ ਦੇ ਪੁੱਤਰ ਸਾਜਿਦ ਅਤੇ ਵਾਜਿਦ ਦੋ ਭਰਾਵਾਂ ਵਿਰੁੱਧ ਵਿਸਫੋਟਕ ਐਕਟ 1908 ਦੀ ਧਾਰਾ 3, 4 ਅਤੇ 5 ਅਤੇ ਬੀਐਨਐਸ ਦੀ ਧਾਰਾ 108 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਘਰ ਦੇ ਮਾਲਕਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਗੈਰ-ਕਾਨੂੰਨੀ ਪਟਾਕਾ ਫੈਕਟਰੀ ਚੱਲ ਰਹੀ ਸੀ, ਉਨ੍ਹਾਂ ਨੂੰ ਵੀ ਇਸ ਮਾਮਲੇ ਵਿਚ ਨਾਮਜਦ ਕੀਤਾ ਜਾ ਸਕਦਾ ਹੈ।

ਡੀਐਸਪੀ ਖੋਸਾ ਨੇ ਦੱਸਿਆ ਕਿ ਮਲਬੇ ਵਿੱਚੋਂ ਵਿਸਫੋਟਕ ਸਮੱਗਰੀ ਹਟਾਉਣ ਲਈ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪਿੰਡ ਵਾਸੀ ਵੀ ਮਦਦ ਕਰ ਰਹੇ ਹਨ। ਡੀਐਸਪੀ ਖੋਸਾ ਨੇ ਦੱਸਿਆ ਕਿ ਦੋਸ਼ੀ ਭਰਾਵਾਂ, ਸਾਜਿਦ ਅਤੇ ਵਾਜਿਦ ਨੇ ਉੱਤਰ ਪ੍ਰਦੇਸ਼ ਦੇ ਗਰੀਬ ਮਜ਼ਦੂਰ ਪਰਿਵਾਰਾਂ ਨੂੰ ਪੰਜਾਬ ਵਿੱਚ ਨੌਕਰੀਆਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਇਸ ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿੱਚ ਤਿੰਨ ਤੋਂ ਚਾਰ ਦਿਨਾਂ ਤੋਂ ਕੰਮ ਕਰਵਾ ਰਹੇ ਸਨ।
ਫੈਕਟਰੀ ਦੇ ਸਟੋਰਹਾਊਸ ਵਿੱਚ ਵਿਸਫੋਟਕ ਪੋਟਾਸ਼ ਸਟੋਰ ਕੀਤਾ ਗਿਆ ਸੀ ਅਤੇ ਮਜ਼ਦੂਰ ਪਰਿਵਾਰ ਪਟਾਕੇ ਬਣਾ ਰਹੇ ਸਨ। ਅਚਾਨਕ, ਪੋਟਾਸ਼ ਵਿੱਚ ਇੱਕ ਵੱਡਾ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਪੂਰੇ ਇਲਾਕੇ ਵਿੱਚ ਗੂੰਜ ਉੱਠੀ, ਜਿਸ ਨਾਲ ਦਹਿਸ਼ਤ ਫੈਲ ਗਈ। ਉੱਚੀ ਆਵਾਜ਼ ਸੁਣ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।
ਉਨ੍ਹਾਂ ਕਿਹਾ ਕਿ ਹਾਲਾਂਕਿ ਮਲਬੇ ਹੇਠ ਕਿਸੇ ਦੇ ਦੱਬੇ ਹੋਣ ਦੀ ਸੰਭਾਵਨਾ ਘੱਟ ਹੈ, ਪਰ ਅਜੇ ਵੀ ਭਾਲ ਜਾਰੀ ਹੈ। ਰਿਪੋਰਟਾਂ ਮੁਤਾਬਕ ਘਟਨਾ ਸਮੇਂ ਇੱਕ ਮਜ਼ਦੂਰ ਦੇ ਪਰਿਵਾਰ ਦੀਆਂ ਔਰਤਾਂ ਅਤੇ ਬੱਚੇ ਫੈਕਟਰੀ ਵਿੱਚ ਮੌਜੂਦ ਸਨ।
ਇਹ ਵੀ ਪੜ੍ਹੋ : ਆਮ ਆਦਮੀ ਦੀ ਜੇਬ ‘ਤੇ ਮਹਿੰਗਾਈ ਦਾ ਇੱਕ ਹੋਰ ਝ.ਟ/ਕਾ! ਪ੍ਰੀਮੀਅਮ ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ
ਧਮਾਕਾ ਇੰਨਾ ਭਿਆਨਕ ਸੀ ਕਿ ਛੱਤਾਂ ਅਤੇ ਕੰਧਾਂ ਡਿੱਗ ਗਈਆਂ, ਜਿਸ ਨਾਲ ਪੂਰਾ ਘਰ ਮਲਬੇ ਵਿੱਚ ਬਦਲ ਗਿਆ। ਸੂਚਨਾ ਮਿਲਣ ‘ਤੇ ਡੀਐਸਪੀ ਦਾਖਾ ਵਰਿੰਦਰ ਸਿੰਘ ਖੋਸਾ ਅਤੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਸਾਹਿਬਮੀਤ ਸਿੰਘ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਲੁਧਿਆਣਾ ਅਤੇ ਜਗਰਾਉਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚੀਆਂ।
ਧਮਾਕੇ ਵਾਲੀ ਥਾਂ ਇੱਕ ਐਨਆਰਆਈ ਪਰਿਵਾਰ ਦਾ ਘਰ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਦਿਹਾਤੀ ਪੁਲਿਸ ਨੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ ਅਤੇ ਮਕਾਨ ਕਿਰਾਏ ‘ਤੇ ਦੇਣ ਤੇ ਦਿਵਾਉਣ ਵਾਲਿਆਂ ਦੀ ਭਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਅਤੇ ਹੋਰ ਤਿਉਹਾਰਾਂ ਲਈ ਪਟਾਕੇ ਪਹਿਲਾਂ ਹੀ ਬਣਾਏ ਜਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









