ਮਹੀਨਾ ਪਾਰ ਕਰ ਗਈ ਇਸ ਜੰਗ ਵਿਚ ਈਰਾਨ ਨੇ ਅਮਰੀਕਾ ਨੂੰ ਫਿਰ ਤੋਂ ਵੱਡੀ ਧਮਕੀ ਦਿੱਤੀ ਹੈ। ਈਰਾਨ ਵੱਲੋਂ ਕਿਹਾ ਗਿਆ ਹੈ ਕਿ ਨਾ ਹੀ ਸਟ੍ਰੇਟ ਆਫ ਹਾਰਮੁਜ਼ ਖੋਲ੍ਹਿਆ ਜਾਵੇਗਾ ਤੇ ਨਾ ਹੀ ਕਿਸੇ ਕਿਸੇ ਦੀ ਗੱਲਬਾਤ ਹੋਵੇਗੀ। ਜੇਕਰ ਉਹ ਜ਼ਮੀਨੀ ਹਮਲਾ ਕਰਨ ਲਈ ਫੌਜ ਭੇਜਣ ਦੀ ਗਲਤੀ ਕਰਦਾ ਹੈ ਤਾਂ ਉਸ ਨੂੰ ਭਾਰੀ ਨੁਕਸਾਨ ਝੇਲਣਾ ਪਵੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਦੇਸ਼ 6 ਮਹੀਨਿਆਂ ਤੱਕ ਜੰਗ ਜਾਰੀ ਰਹਿ ਸਕਦਾ ਹੈ। ਜੰਗ ਲਈ ਈਰਾਨ ਪੂਰੀ ਤਰ੍ਹਾਂ ਤਿਆਰ ਹੈ।
ਹਾਲਾਂਕਿ ਮੰਤਰੀ ਨੇ ਸਾਫ ਕਿਹਾ ਕਿ ਜੇਕਰ ਅਮਰੀਕਾ ਵੱਲੋਂ ਜ਼ਮੀਨੀ ਹਮਲਾ ਹੁੰਦਾ ਵੀ ਹੈ ਤਾਂ ਈਰਾਨ ਇਸ ਹਮਲੇ ਦਾ ਜਵਾਬ ਦੇਣ ਦੇ ਸਮਰੱਥ ਹਨ। ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇਮੌਜੂਦਾ ਹਾਲਾਤਾਂ ਦੇ ਆਧਾਰ ‘ਤੇ ਈਰਾਨ ਨਾਲ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਸਭ ਤੋਂ ਵੱਧ ਤਰਜੀਹ ਰੱਖਦੀ ਹੈ। ਅਸੀਂ ਆਪਣੇ ਦੇਸ਼ ਲਈ ਕਿਸੇ ਵੀ ਹੱਦ ਤੱਕ ਜਾਵਾਂਗੇ।
ਇਹ ਵੀ ਪੜ੍ਹੋ : UPI PIN ਦੀ ਪਰੇਸ਼ਾਨੀ ਅੱਜ ਤੋਂ ਖਤਮ; ਹੁਣ ਅੰਗੂਠਾ ਲਗਾ ਕੇ ਤੁਰੰਤ ਕਰ ਸਕੋਗੇ Payment, ਜਾਣੋ ਨਵਾਂ ਨਿਯਮ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਜੰਗ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਈਰਾਨ ਨਾਲ ਚੱਲ ਰਹੀ ਜੰਗ 2 ਤੋਂ 3 ਹਫਤਿਆਂ ਤੱਕ ਖਤਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਆਪਣਾ ਉਦੇਸ਼ ਪਹਿਲਾਂ ਹੀ ਹਾਸਲ ਕਰ ਲਿਆ ਹੈ ਤੇ ਮਿਸ਼ਨ ਆਪਣੇ ਆਖਰੀ ਪੜਾਅ ‘ਤੇ ਹੈ। ਜੰਗ ਦੇ ਨਾਲ ਮਿਡਲ ਈਸਟ ਨੂੰ 18 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ ਤੇ ਹੋਰ ਵੀ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਈਰਾਨ ਦੇ ਸੀਨੀਅਰ ਸੰਸਦ ਮੈਂਬਰ ਨੇ ਕਿਹਾ ਕਿ ਹੋਰਮੁਜ਼ ਨਹੀਂ ਖੋਲ੍ਹਿਆ ਜਾਵੇਗਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਗੱਲਬਾਤ ਕੀਤੀ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









