ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ IPL 2026 ਵਿਚ ਪਹਿਲੀ ਵਾਰ ਸਖਤ ਕਦਮ ਚੁੱਕਦੇ ਹੋਏ ਸ਼੍ਰੇਅਸ ਅਈਅਰ ‘ਤੇ ਜੁਰਮਾਨਾ ਲਗਾਇਆ ਹੈ। ਭਾਵੇਂ ਹੀ ਪੰਜਾਬ ਕਿੰਗਸ ਦੀ ਟੀਮ ਨੇ ਆਪਣਾ ਮੈਚ ਜਿੱਤ ਲਿਆ ਹੋਵੇ ਪਰ ਬੀਪੀਕੇਐੱਸ ਦੇ ਕਪਤਾਨ ਸ਼੍ਰੇਅਸ ਨੂੰ ਸਲੋਅ ਓਵਰ ਰੇਟ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਭਰਨਾ ਪਿਆ।
IPL ਦੇ ਚੌਥੇ ਮੁਕਾਬਲੇ ਵਿਚ ਹੋਈ ਜਿਥੇ ਪੰਜਾਬ ਕਿੰਗਸ ਦਾ ਸਾਹਮਣਾ ਗੁਜਰਾਤ ਟਾਈਟਨਸ ਨਾਲ ਹੋਇਆ। ਮੈਚ ਦੌਰਾਨ ਪੰਜਾਬ ਟੀਮ ਤੈਅ ਸਮੇਂ ਵਿਚ ਆਪਣੇ ਓਵਰ ਪੂਰੇ ਨਹੀਂ ਕਰ ਸਕੀ ਜੋ IPL ਦੇ ਨਿਯਮਾਂ ਦਾ ਉਲੰਘਣ ਹੈ। IPL ਦੇ ਅਧਿਕਾਰਕ ਬਿਆਨ ਵਿਚ ਕਿਹਾ ਗਿਆ ਕਿ ਇਹ ਇਸ ਸੀਜ਼ਨ ਵਿਚ ਟੀਮ ਦੀ ਪਹਿਲੀ ਗਲਤੀ ਸੀ ਇਸ ਲਈ ਕਪਤਾਨ ਸ਼੍ਰੇਅਸ ਅਈਅਰ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਅਬੋਹਰ : PG ਦੇ ਕਮਰੇ ‘ਚੋਂ ਮਿਲੀ ਕੁੜੀ ਦੀ ਦੇਹ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
IPL ਵਿਚ ਹਰ ਟੀਮ ਨੂੰ ਤੈਅ ਸਮੇਂ ਵਿਚ ਆਪਣੇ ਓਵਰ ਪੂਰੇ ਕਰਨੇ ਹੁੰਦੇ ਹਨ। ਅਜਿਹਾ ਨਾ ਕਰਨ ‘ਤੇ ਕਪਤਾਨ ‘ਤੇ ਜੁਰਮਾਨਾ ਲੱਗਦਾ ਹੈ। ਪਹਿਲੀ ਗਲਤੀ ‘ਤੇ ਕਪਤਾਨ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਹੈ। ਵਾਰ-ਵਾਰ ਗਲਤੀ ‘ਤੇ ਸਜ਼ਾ ਹੋਰ ਸਖਤ ਹੋ ਜਾਂਦੀ ਹੈ। ਇਸ ਮਾਮਲੇ ਵਿਚ ਅਈਅਰ ਦੀ ਇਹ ਪਹਿਲੀ ਗਲਤੀ ਸੀ, ਇਸ ਲਈ ਸਿਰਫ ਆਰਥਿਕ ਸਜ਼ਾ ਦਿੱਤੀ ਗਈ। ਹੌਲੀ ਓਵਰ ਰਫਤਾਰ ਦਾ ਦੂਜਾ ਅਪਰਾਧ ਹੋਣ ‘ਤੇ ਪੰਜਾਬ ਕਪਤਾਨ ਦੇ ਨਾਲ-ਨਾਲ ਪੂਰੀ ਟੀਮ ਨੂੰ ਸਜ਼ਾ ਦਿੱਤੀ ਜਾਵੇਗਾ। ਕਪਤਾਨ ‘ਤੇ ਲੱਗਾ ਜੁਰਮਾਨਾ ਦੁੱਗਣਾ ਹੋ ਜਾਵੇਗਾ ਜਦੋਂ ਕਿ ਬਾਕੀ ਟੀਮ ਤੇ ਬਾਕੀ ਖਿਡਾਰੀਆਂ ‘ਤੇ 6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫੀਸ ਦੇ 25 ਫੀਸਦੀ ਵਿਚੋਂ ਜੋ ਘੱਟ ਹੋਵੇ, ਜੁਰਮਾਨਾ ਲਗਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









