ਪੀਜੀ ਵਿਚ ਕੁੜੀ ਦੇ ਕਤਲ ਮਾਮਲੇ ਵਿਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਜਦੋਂ ਲੜਕੀ ਨੇ ਆਤਮਹੱਤਿਆ ਕੀਤੀ ਤਾਂ ਅੱਧੀ ਰਾਤ ਨੂੰ ਲੜਕਾ ਪੀਜੀ ਵਾਲਿਆਂ ਕੋਲ ਆਉਂਦਾ ਹੈ ਤੇ ਕੁੜੀ ਦਾ ਕਮਰਾ ਖੋਲ੍ਹਣ ਨੂੰ ਕਹਿੰਦਾ ਹੈ। ਜਦੋਂ ਕਮਰਾ ਖੋਲ੍ਹਿਆ ਜਾਂਦਾ ਹੈ ਤਾਂ ਹੜਕੰਪ ਮਚ ਜਾਂਦਾ ਹੈ।
ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ। ਮੁੰਡਾ-ਕੁੜੀ ਦੇ ਆਪਸ ਵਿਚ ਸਬੰਧ ਸਨ ਤੇ ਜਿਸ ਰਾਤ ਕੁੜੀ ਵੱਲੋਂ ਆਤਮਹੱਤਿਆ ਕੀਤੀ ਗਈ ਉਸ ਰਾਤ ਉਹ ਮੁੰਡੇ ਨਾਲ ਗੱਲ ਕਰ ਰਹੀ ਸੀ। ਦੋਵਾਂ ਵਿਚ ਤਕਰਾਰ ਹੁੰਦਾ ਹੈ ਤੇ ਕੁੜੀ ਇਹ ਖੌਫਨਾਕ ਕਦਮ ਚੁੱਕ ਲੈਂਦੀ ਹੈ। ਲੜਕੀ ਦੀ ਲਾਸ਼ ਪੀਜੀ ਦੇ ਕਮਰੇ ਵਿਚ ਪੱਖੇ ਨਾਲ ਲਟਕਦੀ ਹੋਈ ਮਿਲਦੀ ਹੈ ਤੇ ਲੜਕੀ ਥੀਏਟਰ ਵਿਚ ਕੰਮ ਕਰਦੀ ਸੀ।

ਇਹ ਵੀ ਪੜ੍ਹੋ : PM ਮੋਦੀ ਵੱਲੋਂ ਸੱਦੀ ਗਈ CCS ਦੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਜਮ੍ਹਾਖੋਰੀ ਵਿਰੁੱਧ ਸਖਤ ਕਾਰਵਾਈ ਦੇ ਹੁਕਮ
ਲੜਕੀ ਕਾਫੀ ਸਾਲਾਂ ਤੋਂ ਇਸ ਪੀਜੀ ਵਿਚ ਰਹਿ ਰਹੀ ਸੀ। ਮੁੰਡੇ ਨੇ ਪੀਜੀ ਵਾਲਿਆਂ ਨੂੰ ਜਾ ਕੇ ਕਿਹਾ ਕਿ ਲੜਕੀ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਕਮਰਾ ਖੋਲ੍ਹਿਆ ਜਾਵੇ ਪਰ ਜਦੋਂ ਕਮਰਾ ਖੋਲ੍ਹਿਆ ਗਿਆ ਤਾਂ ਸਾਰਿਆਂ ਦੇ ਹੋਸ਼ ਉਡ ਗਏ। ਕੁੜੀ ਦੀ ਲਾਸ਼ ਦੇਖਣ ਮਗਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਮਾਪਿਆਂ ਨੂੰ ਵੀ ਸੱਦਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਕਾਫੀ ਦੇਰ ਤੋਂ ਅਬੋਹਰ ਦੇ ਥੀਏਟਰ ਵਿਚ ਕੰਮ ਕਰ ਰਹੀ ਸੀ। ਲਗਭਗ ਪਿਛਲੇ ਇਕ ਸਾਲ ਤੋਂ ਇਸ ਪੀਜੀ ਵਿਚ ਰਹਿ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









