ਹਿਮਾਚਲ ਜਾਣ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਜੋ ਲੋਕ ਹਿਮਾਚਲ ਜਾਣ ਵੇਲੇ ਸੋਚ ਰਹੇ ਸਨ ਕਿ ਸਾਨੂੰ ਵਾਧੂ ਟੈਕਸ ਦੇਣਾ ਪੈ ਰਿਹਾ ਹੈ ਉਨ੍ਹਾਂ ਸਾਰਿਆਂ ਲਈ ਖੁਸ਼ਖਬਰੀ ਹੈ। ਐਂਟਰੀ ਟੈਕਸ ‘ਤੇ ਹਿਮਾਚਲ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਸਾਰੇ ਵਹਾਨਾਂ ਦੇ ਐਂਟਰੀ ਟੈਕਸ ‘ਚ 30 ਤੋਂ 250 ਰੁਪਏ ਦੀ ਕਟੌਤੀ ਕੀਤੀ ਗਈ ਹੈ। 5 ਸੀਟਰ ਗੱਡੀ ਲਈ ਹੁਣ 130 ਦੀ ਥਾਂ 70 ਰੁਪਏ ਚੁਕਾਉਣੇ ਪੈਣਗੇ ਜਦੋਂ ਕਿ 6-12 ਸੀਟਰ ਵਾਹਨ ਦਾ ਐਂਟਰੀ ਟੈਕਸ 130 ਰੁਪਏ ਤੋਂ ਘਟਾ ਕੇ 100 ਰੁਪਏ ਕੀਤਾ ਗਿਆ ਹੈ।
ਦੱਸ ਦੇਈਏ ਕਿ ਹਿਮਾਚਲ ਵਿਚ ਕਰ ਤੇ ਆਬਕਾਰੀ ਵਿਭਾਗ ਨੇ 3 ਸ਼੍ਰੇਣੀਆਂ ਵਿਚ ਟਰੱਕ ਚਾਲਕਾਂ ਉਤੇ ਲੱਗਣ ਵਾਲੇ ਟੈਕਸ ਵਿਚ 30 ਤੋਂ 250 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਸੂਬੇ ਵਿਚ ਰਜਿਸਟਰਡ ਸਾਰੇ ਹਲਕੇ ਵਾਹਨ ਭਾਵੇਂ ਉਹ ਵਪਾਰਕ ਹੋਣ, ਨਿੱਜੀ ਹੋਣ ਉਹ ਇਸ ਟੈਕਸ ਤੋਂ ਇਹ ਮੁਕਤ ਕਰ ਦਿੱਤੇ ਗਏ ਹਨ। ਨਵੇਂ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਕ 12 ਸੀਟਰ ਵਾਹਨ ‘ਤੇ ਹੁਣ 130 ਰੁਪਏ ਦੀ ਥਾਂ ‘ਤੇ ਸਿਰਫ 100 ਰੁਪਏ ਟੈਕਸ ਦੇਣਾ ਪਵੇਗਾ ਤੇ 2 ਐਕਸਲ ਵਾਲੇ ਟਰੱਕ ਜਿਨ੍ਹਾਂ ਦਾ ਕੁੱਲ ਭਾਰ 12 ਹਜ਼ਾਰ ਕਿਲੋ ਤੋਂ 25 ਹਜ਼ਾਰ ਕਿਲੋ ਹੈ, ਉਨ੍ਹਾਂ ਨੂੰ ਵੀ ਰਾਹਤ ਦਿੱਤੀ ਗਈ ਹੈ। ਇਨ੍ਹਾਂ ਦਾ ਟੈਕਸ 570 ਤੋਂ ਘਟਾ ਕੇ 320 ਰੁਪਏ ਕਰ ਦਿੱਤਾ ਗਿਆ ਹੈ। 3 ਐਕਸਲ ਵਾਲੇ ਵਾਹਨਾਂ ਦਾ ਟੈਕਸ ਸਿੱਧਾ 600 ਤੋਂ ਘਟਾ ਕੇ 570 ਰੁਪਏ ਕੀਤਾ ਗਿਆ ਹੈ। ਹਿਮਾਚਲ ਸਰਕਾਰ ਦਾ ਇਹ ਫੈਸਲਾ ਟੈਂਪੂ, ਟਰੱਕ ਤੇ ਟਿੱਪਰ ਚਾਲਕਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਵਾਹਨ ਮਾਲਕਾਂ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਤਾਂ ਜੋ ਉਹ ਸੋਧੀਆਂ ਹੋਈਆਂ ਦਰਾਂ ਨੂੰ ਨੋਟੀਫਾਈ ਕੀਤਾ ਜਾਵੇ।
ਇਹ ਵੀ ਪੜ੍ਹੋ : ਜਲੰਧਰ : ਦੋਸਤ ਹੀ ਨਿਕਲਿਆ ਕਾ/ਤਲ, ਬਾਥਰੂਮ ਹੇਠਾਂ ਦੱ/ਬੀ ਮਿਲੀ 5 ਮਹੀਨੇ ਤੋਂ ਲਾਪਤਾ ਮੁੰਡੇ ਦੀ ਦੇ/ਹ
ਬਹੁਤ ਦੇਰ ਤੋਂ ਪੰਜਾਬ ਤੇ ਹਿਮਾਚਲ ਵਿਚ ਘਮਾਸਾਨ ਮਚਿਆ ਹੋਇਆ ਸੀ ਜਿਸ ‘ਤੇ ਵਿਰਾਮ ਚਿੰਨ੍ਹ ਲਗਾ ਦਿੱਤਾ ਗਿਆ ਹੈ। ਬੀਤੇ ਦਿਨੀਂ ਵੀ ਇਸ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ ਤੇ ਉਹ ਨਾਰਾਜ਼ਗੀ ਜ਼ਾਹਿਰ ਕਰ ਰਹੇ ਸਨ। ਹਿਮਾਚਲ ਦੀ ਸਰਹੱਦ ਦੇ 5 ਕਿਲੋਮੀਟਰ ਦੇ ਦਾਇਰੇ ਵਿਚ ਰਹਿਣ ਵਾਲੇ ਲੋਕਾਂ ਨੂੰ ਇਹ ਰਾਹਤ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









