ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਸੈਸ਼ਨ-1 ਦਾ ਰਿਜ਼ਲਟ ਜਾਰੀ ਕਰ ਦਿੱਤਾ ਹੈ।ਲੁਧਿਆਣਾ ਰੀਜ਼ਨ ਦੇ ਲਗਭਗ 1.20 ਲੱਖ ਵਿਦਿਆਰਥੀਆਂ ਨੇ 10ਵੀਂ ਕਲਾਸ ਦੀ ਪ੍ਰੀਖਿਆ ਸੈਸ਼ਨ-1 ਵਿਚ ਹਿੱਸਾ ਲਿਆ। ਇਸ ਵਿਚੋਂ 95.70 ਫੀਸਦੀ ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ।
ਓਵਰਆਲ ਰਿਜ਼ਲਟ ਵਿਚ ਲੁਧਿਆਣਾ ਰੀਜ਼ਨ ਨੂੰ 9ਵਾਂ ਸਥਾਨ ਮਿਲਿਆ ਹੈ। ਦੂਜੇ ਪਾਸੇ ਅੰਮ੍ਰਿਤਸਰ ਦੇ ਵਿਦਿਆਰਥੀ ਮੁਦਿਤ ਜੈਨ ਨੂੰ ਪੂਰੇ 100 ਫੀਸਦੀ ਮਾਰਕਸ ਮਿਲੇ ਹਨ। ਇਸੇ ਤਰ੍ਹਾਂ ਫਾਜ਼ਿਲਕਾ ਦੇ ਵੈਭਵ ਅਰੋੜਾ ਤੇ ਜਲੰਧਰ ਦੀ ਇਸ਼ਲੀਨ ਕੌਰ ਡੋਗਰਾ ਨੇ ਵੀ 500 ਵਿਚੋਂ 500 ਅੰਕ ਹਾਸਲ ਕੀਤੇ ਹਨ। ਸਟੂਡੈਂਟਸ ਆਪਣਾ ਰਿਜ਼ਲਟ CBSE ਦੀ ਅਧਿਕਾਰਕ ਵੈੱਬਸਾਈਟ ਤੋਂ ਇਲਾਵਾ ਉਮੰਗ ਐਪ ‘ਤੇ ਵੀ ਦੇਖ ਸਕਦੇ ਹਨ।
ਇੰਝ ਚੈੱਕ ਕਰੋ ਰਿਜ਼ਲਟ
Umang App ਡਾਊਨਲੋਡ ਕਰੋ
ਇਕ ਅਕਾਊਂਟ ਬਣਾਓ ਤੇ ਆਪਣੇ ਰਜਿਸਟਰਡ ਨੰਬਰ ਤੋਂ ਲਾਗ ਇਨ ਕਰੋ।
CBSE ਕਲਾਸ 10ਵੀਂ ਦੇ ਰਿਜ਼ਲਟ 2026 ਦੇਖਣ ਲਈ ਲਿੰਕ ‘ਤੇ ਕਲਿੱਕ ਕਰੋ।
ਆਪਣਾ ਰੋਲ ਨੰਬਰ ਪਾਓ ਤੇ ਸਬਮਿਟ ਕਰੋ।
ਸਕ੍ਰੀਨ ‘ਤੇ ਸੀਬੀਐੱਸਈ ਬੋਰਡ 2026 ਸੈਸ਼ਨ-1 ਦਾ ਰਿਜ਼ਲਟ ਦਿਖਾਈ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










