ਸਨਰਾਈਜਰਸ ਹੈਦਰਾਬਾਦ ਨੇ IPL 2026 ਦੇ 31ਵੇਂ ਮੈਚ ਵਿਚ ਦਿੱਲੀ ਕੈਪੀਟਲਸ ਨੂੰ 47 ਦੌੜਾਂ ਤੋਂ ਹਰਾ ਦਿੱਤਾ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਚ ਅਭਿਸ਼ੇਕ ਸ਼ਰਮਾ ਨੇ 9ਵਾਂ ਟੀ-20 ਸੈਂਕੜਾ ਲਗਾ ਕੇ ਵਿਰਾਟ ਕੋਹਲੀ ਦੀ ਬਰਾਬਰੀ ਕਰ ਲਈ।
ਅਭਿਸ਼ੇਕ ਸ਼ਰਮਾ ਦੇ ਟੀ-20 ਵਿਚ 9 ਸੈਂਕੜੇ ਪੂਰੇ ਹੋ ਗਏ। ਉਨ੍ਹਾਂ ਨੇ ਇਹ ਉਪਲਬਧੀ 184 ਪਾਰੀਆਂ ਵਿਚ ਹਾਸਲ ਕੀਤੀ ਜੋ ਭਾਰਤੀਆਂ ਵਿਚ ਸਭ ਤੋਂ ਤੇਜ਼ ਹੈ। ਕੋਹਲੀ ਨੂੰ ਇਥੇ ਤੱਕ ਪਹੁੰਚਣ ਵਿਚ 403 ਪਾਰੀਆਂ ਲੱਗੀਆਂ ਸਨ। ਟੀ-20 ਵਿਚ ਓਵਰਆਲ ਸਭ ਤੋਂ ਵੱਧ ਸੈਂਕੜੇ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ ਹੈ ਜਿਨ੍ਹਾਂ ਨੇ 22 ਸੈਂਕੜੇ ਲਗਾਏ ਹਨ। ਬਾਬਰ ਆਜਮ (12) ਤੇ ਡੇਵਿਡ ਵਾਰਨਰ (10) ਉਨ੍ਹਾਂ ਦੇ ਬਾਅਦ ਹਨ।
ਅਭਿਸ਼ੇਕ ਸ਼ਮਰਾ ਨੇ ਟੀ-20 ਵਿਚ 5ਵੀਂ ਵਾਰ ਇਕ ਪਾਰੀ ਵਿਚ 10 ਜਾਂ ਉਸ ਤੋਂ ਵਧ ਛੱਕੇ ਲਗਾਏ। ਉਹ ਇਸ ਮਾਮਲੇ ਵਿਚ ਦੂਜੇ ਨੰਬਰ ‘ਤੇ ਪਹੁੰਚ ਗਏ ਹਨ। ਉਨ੍ਹਾਂ ਤੋਂ ਅੱਗੇ ਕ੍ਰਿਸ ਗੇਲ ਹਨ ਜਿਨ੍ਹਾਂ ਨੇ 18 ਵਾਰ ਅਜਿਹਾ ਕੀਤਾ ਹੈ। ਏਵਿਨ ਲੁਈਸ ਤੇ ਸ਼੍ਰੇਅਸ ਅਈਅਰ ਨੇ 4-4 ਵਾਰ ਇਹ ਕਾਰਨਾਮਾ ਕੀਤਾ ਹੈ। IPL ਵਿਚ ਇਹ ਦੂਜੀ ਵਾਰ ਹੈ ਜਦੋਂ ਅਭਿਸ਼ੇਕ ਨੇ ਇਕ ਪਾਰੀ ਵਿਚ 10 ਛੱਕੇ ਲਗਾਏ ਤੇ ਉਹ ਗੇਲ ਦੇ ਬਾਅਦ ਅਜਿਹਾ ਕਈ ਵਾਰ ਕਰਨ ਵਾਲੇ ਦੂਜੇ ਬੱਲੇਬਾਜ਼ ਬਣੇ। ਉਨ੍ਹਾਂ ਨੇ ਟੀ-20 ਕ੍ਰਿਕਟ ਵਿਚ 350 ਛੱਕੇ ਵੀ ਪੂਰੇ ਕਰ ਲਏ।

ਇਹ ਵੀ ਪੜ੍ਹੋ : ਅਣਪਛਾਤੇ ਵਿਅਕਤੀ ਵੱਲੋਂ ਆਂਗਣਵਾੜੀ ਸੈਂਟਰ ‘ਚ ਵੜ ਕੇ ਮਹਿਲਾ ਦਾ ਬੇ.ਰ/ਹਿ/ਮੀ ਨਾਲ ਕ.ਤ/ਲ, ਜਾਂਚ ‘ਚ ਜੁਟੀ ਪੁਲਿਸ
ਅਭਿਸ਼ੇਕ ਸ਼ਰਮਾ ਨੇ IPL ਵਿਚ ਨਾਟਆਊਟ 135 ਦੌੜਾਂ ਬਣਾ ਕੇ ਕੇਐੱਲ ਰਾਹੁਲ (132*) ਨੂੰ ਪਿੱਛੇ ਛੱਡ ਦਿੱਤਾ ਹੈ। ਉਹ IPL ਦੇ ਹਾਈਐਸਟ ਸਕਰੋਰਰ ਦੀ ਲਿਸਟ ਵਿਚ ਦੂਜੀ ਵਾਰ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਪਿਛਲੇ ਸਾਲ ਉਨ੍ਹਾਂ ਨੇ 141 ਦੌੜਾਂ ਦੀ ਪਾਰੀ ਖੇਡੀ ਸੀ। ਟੀ-20 ਵਿਚ 130+ ਸਕੋਰ ਦੇ ਮਾਮਲੇ ਵਿਚ ਅਭਿਸ਼ੇਕ 4 ਵਾਰ ਦੇ ਨਾਲ ਟੌਪ ‘ਤੇ ਪਹੁੰਚ ਗਏ ਹਨ ਜਦੋਂ ਕਿ ਆਰੋਨ ਫਿੰਚ ਤੇ ਕ੍ਰਿਸ ਗੇਲ ਨੇ 3-3 ਵਾਰ ਇਹ ਕਾਰਨਾਮ ਕੀਤਾ ਹੈ। ਬੀਤੇ ਦਿਨੀਂ ਅਭਿਸ਼ੇਕ ਨੇ ਫੀਲਡਿੰਗ ਵਿਚ ਵੀ ਕਮਾਲ ਦਿਖਾਇਆ। ਉਨ੍ਹਾਂ ਨੇ ਕੇਐੱਲ ਰਾਹੁਲ ਤੇ ਨਿਤੀਸ਼ ਰਾਣਾ ਦੀ ਕੈਚ ਫੜ ਕੇ ਮੈਚ ਦਾ ਰੁਖ਼ ਪਲਟ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:











