ਪੰਜਾਬ ਦੇ ਲੋਕਾਂ ਨੂੰ ਅਗਲੇ 5 ਦਿਨਾਂ ਲਈ ਵਿਚ ਲੰਬੇ-ਲੰਬੇ ਬਿਜਲੀ ਦੇ ਕੱਟ ਲੱਗਣਗੇ। 8 ਤੋਂ 10 ਘੰਟਿਆਂ ਲਈ ਬਿਜਲੀ ਬੰਦ ਰਹੇਗੀ ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਵਰਕਾਮ ਵੱਲੋਂ ਇਨ੍ਹਾਂ ਕੱਟਾਂ ਨੂੰ ਲੈ ਕੇ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ।
ਜੇ ਨੋਟਿਸ ਦੀ ਗੱਲ ਕੀਤੀ ਜਾਵੇ ਤਾਂ 26 ਅਪ੍ਰੈਲ ਤੱਕ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਪਟਿਆਲਾ ਵਰਗੇ ਸ਼ਹਿਰਾਂ ਵਿਚ ਬਿਜਲੀ ਦੇ ਕੱਟ ਲੱਗਣਗੇ। ਪਾਵਰਕਾਮ ਨੇ ਬਿਜਲੀ ਵੰਡ ਵਿੱਚ ਸੁਧਾਰਾਂ ਅਤੇ ਆਧੁਨਿਕੀਕਰਨ ਦਾ ਕਾਰਨ ਦੱਸਿਆ ਹੈ।
ਇਸ ਦੌਰਾਨ ਪੰਜਾਬ ਵਿਚ ਤਾਪਮਾਨ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਇਕ ਪਾਸੇ ਮੌਸਮ ਵਿਭਾਗ ਵੱਲੋਂ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ ਤੇ ਦੂਜੇ ਪਾਸੇ ਲੰਬੇ-ਲੰਬੇ ਕੱਟਾਂ ਦੀ ਖਬਰ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : MP ਅੰਮ੍ਰਿਤਪਾਲ ਸਿੰਘ ‘ਤੇ ਲੱਗੀ NSA ਦੀ ਮਿਆਦ ਕੱਲ੍ਹ ਹੋਈ ਖਤਮ, ਅੱਜ ਪੰਜਾਬ ਪੁਲਿਸ ਪਾ ਸਕਦੀ ਹੈ ਗ੍ਰਿਫਤਾਰੀ
ਇਸ ਪੂਰੇ ਮਾਮਲੇ ਵਿਚ ਲੋਕਾਂ ਦੇ ਮਨ ਵਿਚ ਇਕ ਸਵਾਲ ਹੈ ਕਿ ਪਾਵਰਕਾਮ ਨੂੰ ਆਖਿਰ ਗਰਮੀ ਵਿਚ ਹੀ ਮੁਰੰਮਤ ਦੀ ਯਾਦ ਕਿਉਂ ਆਈ। ਇਹ ਕੰਮ ਪਹਿਲਾਂ ਕਿਉਂ ਨਹੀਂ ਕੀਤਾ ਗਿਆ। ਜਦੋਂ ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਵਿਚ ਬੇਵਜ੍ਹਾ ਪੈਨਿਕ ਹੈ। ਇਹ ਤਾਂ ਹਰ ਸਾਲ ਹੁੰਦਾ ਹੈ। ਇਹ ਬਿਜਲੀ ਕੱਟ ਨਹੀਂ ਸਗੋਂ ਸ਼ਟਡਾਊਨ ਹੈ।
ਵੀਡੀਓ ਲਈ ਕਲਿੱਕ ਕਰੋ -:











