ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਪੁਲਿਸ ਅੱਜ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਪਾ ਸਕਦੀ ਹੈ ਕਿਉਂਕਿ ਉਸ ਦੀ NSA ਦੀ ਮਿਆਦ ਬੀਤੀ ਰਾਤ ਖਤਮ ਹੋ ਚੁੱਕੀ ਹੈ ਤੇ 19 ਅਪ੍ਰੈਲ ਤੋਂ ਪੰਜਾਬ ਪੁਲਿਸ ਡਿਬਰੂਗੜ੍ਹ ਪਹੁੰਚੀ ਹੋਈ ਹੈ।
ਅੰਮ੍ਰਿਤਪਾਲ ਸਿੰਘ ਦੀ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਅਜਨਾਲਾ ਕੋਰਟ ਵਿਚ ਪੇਸ਼ੀ ਹੋਵੇਗੀ। ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਦੀ NSA ਦੀ ਹਿਰਾਸਤ ਦੀ ਮਿਆਦ 22 ਅਪ੍ਰੈਲ ਦੀ ਰਾਤ ਲਗਭਗ 12 ਵਜੇ ਖਤਮ ਹੋ ਚੁੱਕੀ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਡਿਬਰੂਗੜ੍ਹ ਜੇਲ੍ਹ ਵਿਚ ਤਾਇਨਾਤ ਹੈ। ਟੀਮ ਫਰਵਰੀ 2023 ਵਿਚ ਅਜਨਾਲਾ ਪੁਲਿਸ ਸਟੇਸ਼ਨ ‘ਤੇ ਹਮਲੇ ਸਬੰਧੀ ਅੰਮ੍ਰਿਤਪਾਲ ਸਿੰਘ ਨੂੰ ਹਿਰਾਸਤ ਵਿਚ ਲੈਣ ਲਈ ਤਿਆਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੀਆਂ ਕਾਨੂੰਨ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਉਣ ਦੇ ਲਈ NSA ਹਿਰਾਸਤ ਦੀ ਮਿਆਦ ਖਤਮ ਹੁੰਦਿਆਂ ਹੀ ਗ੍ਰਿਫਤਾਰੀ ਦੀ ਉਮੀਦ ਹੈ।
ਇਹ ਵੀ ਪੜ੍ਹੋ : ਗਰੁੱਪ-ਡੀ ਕਰਮਚਾਰੀਆਂ ਲਈ ਮਾਨ ਸਰਕਾਰ ਦਾ ਖਾਸ ਉਪਰਾਲਾ, ਕਣਕ ਖ਼ਰੀਦਣ ਵਾਸਤੇ ‘ਵਿਆਜ ਮੁਕਤ ਕਰਜ਼ੇ’ ਦਾ ਐਲਾਨ
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਦੇ 13 ਹੋਰ ਮਾਮਲਿਆਂ ਵਿਚ ਗ੍ਰਿਫਤਾਰ ਹੋਣ ਦੀ ਸੰਭਾਵਨਾ ਹੈ ਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਜਾਰੀ ਰਹੇਗੀ। 2024 ਦੀਆਂ ਲੋਕ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਇਹ ਸੀਟ 1,97,120 ਵੋਟਾਂ ਦੇ ਫਰਕ ਨਾਲ ਅੰਮ੍ਰਿਤਪਾਲ ਸਿੰਘ ਨੇ ਇਹ ਸੀਟ ਜਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:











