ਪਟਿਆਲਾ ਜਿਲ੍ਹੇ ਅਧੀਨ ਪੈਂਦੇ ਬਹਾਦਰਗੜ੍ਹ ਵਿਚ ਸਬ ਇੰਸਪੈਕਟਰ ਨਾਲ ਵੱਡਾ ਹਾਦਸਾ ਵਾਪਰ ਗਿਆ। ਕਮਾਂਡੋ ਕੰਪਲੈਕਸ ‘ਚ ਮਹਿਲਾ ਸਬ-ਇੰਸਪੈਕਟਰ ਦੀ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗੁਲਸ਼ਨ ਕੌਰ ਵਜੋਂ ਹੋਈ ਹੈ, ਜੋਕਿ ਕਪੂਰਥਲਾ ਨਾਲ ਸਬੰਧਤ ਸੀ।
ਇਹ ਵੀ ਪੜ੍ਹੋ : ਬੱਚਿਆਂ ਨੂੰ ਘਿਓ ਖੁਆਉਣਾ ਕਿਉਂ ਜ਼ਰੂਰੀ? ਡਾਕਟਰ ਨੇ ਦੱਸੇ ਇਸ ਦੇ ਸਿਹਤ ਲਾਭ
ਜਾਣਕਾਰੀ ਮੁਤਾਬਕ ਗੁਲਸ਼ਨ ਕੌਰ ਰੋਜਾਨਾ ਵਾਂਗ ਪੌੜੀਆਂ ਲਗਾ ਕੇ ਪਾਣੀ ਵਾਲੀ ਟੈਂਕੀ ‘ਤੇ ਪ੍ਰੈਕਟਿਸ ਕਰ ਰਹੀ ਸੀ, ਇਸ ਦੌਰਾਨ ਪੈਰ ਫਿਸਲਣ ਕਾਰਨ ਉਹ ਟੈਂਕੀ ਤੋਂ ਹੇਠਾਂ ਡਿੱਗ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:











