ਭਾਰਤੀ ਰਸੋਈਆਂ ਵਿੱਚ ਤੁਹਾਨੂੰ ਮਿਲਣ ਵਾਲੀ ਇੱਕ ਆਮ ਸਮੱਗਰੀ ਘਿਓ ਹੈ। ਘਿਓ ਦਾ ਸੇਵਨ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਨੂੰ ਅਕਸਰ ਰੋਟੀਆਂ ‘ਤੇ ਲਾ ਕੇ ਤੇ ਦਾਲ ਵਿਚ ਪਾ ਕੇ ਖਾਧਾ ਜਾਂਦਾ ਹੈ। ਅਜਿਹੇ ਵਿਚ ਛੋਟੇ ਬੱਚਿਆਂ ਨੂੰ ਵੀ ਘਿਓ ਖੁਆਉਣਾ ਬਹੁਤ ਜਰੂਰੀ ਹੈ। ਇਹ ਨਾ ਸਿਰਫ ਖਾਣ ਦਾ ਸੁਆਦ ਵਧਾਉਂਦਾ ਹੈ ਸਗੋਂ ਸਿਹਤ ਨੂੰ ਵੀ ਫਾਇਦੇ ਪਹੁੰਚਾਉਂਦਾ ਹੈ। ਘਿਓ ਵਿਚ ਵਿਟਾਮਿਨ ਏ, ਡੀ, ਈ, ਕੇ ਤੇ ਓਮੇਗਾ-3 ਫੈਟੀ ਐਸਿਡ ਹੁੰਦਾ ਹੈ। ਕਈ ਲੋਕ ਇਸ ਕਨਫਿਊਜਨ ਵਿਚ ਰਹਿੰਦੇ ਹਨ ਕਿ ਬੱਚਿਆਂ ਨੂੰ ਘਿਓ ਖੁਆਉਣਾ ਚਾਹੀਦ ਹੈ ਜਾਂ ਨਹੀਂ। ਅਜਿਹੇ ਵਿਚ ਡਾਕਟਰ ਸੰਦੀਪ ਗੁਪਤਾ ਨੇ ਦੱਸਿਆ ਹੈ ਕਿ ਬੱਚਿਆਂ ਨੂੰ ਘਿਓ ਕਿਉਂ ਖੁਆਉਣਾ ਚਾਹੀਦਾ ਹੈ, ਆਓ ਜਾਣਦੇ ਹਾਂ-

ਬੱਚਿਆਂ ਲਈ ਘਿਓ ਕਿਉਂ ਜਰੂਰੀ ਹੈ?
- ਘਿਓ ਬੱਚਿਆਂ ਦਾ ਭਾਰ ਵਧਾਉਣ ਵਿੱਚ ਮਦਦ ਕਰਦਾ ਹੈ।
- ਇਸ ਨੂੰ ਗੁਡ ਫੈਟ ਦਾ ਇੱਕ ਵਧੀਆ ਸੋਰਸ ਮੰਨਿਆ ਜਾਂਦਾ ਹੈ।
- ਇਹ ਦਿਮਾਗ ਦੇ ਵਿਕਾਸ ਵਿੱਚ ਮਦਦ ਕਰਦਾ ਹੈ। ਬੱਚਿਆਂ ਨੂੰ ਘਿਓ ਖੁਆਉਣ ਨਾਲ ਉਨ੍ਹਾਂ ਦਾ ਦਿਮਾਗ ਨੂੰ ਤੇਜ਼ ਹੁੰਦਾ ਹੈ।
- ਘਿਓ ਵਿਟਾਮਿਨ ਏ, ਡੀ, ਕੇ ਅਤੇ ਈ ਦਾ ਇੱਕ ਵਧੀਆ ਸਰੋਤ ਹੈ।
- ਇਹ ਭੋਜਨ ਦੇ ਸੁਆਦ ਨੂੰ ਵਧਾਉਂਦਾ ਹੈ, ਜਿਸ ਨਾਲ ਬੱਚੇ ਆਸਾਨੀ ਨਾਲ ਖਾ ਲੈਂਦੇ ਹਨ।
- ਇਸ ਨਾਲ ਬੱਚਿਆਂ ਨੂੰ ਕਬਜ ਵਰਗੀ ਸਮੱਸਿਆ ਵਿਚ ਵੀ ਆਰਾਮ ਮਿਲਦਾ ਹੈ।
ਘਿਓ ਪਾਚਨ ਪ੍ਰਣਾਲੀ ਲਈ ਬਹੁਤ ਮਹੱਤਵਪੂਰਨ ਹੈ।
ਘਿਓ ਕਦੋਂ ਅਤੇ ਕਿੰਨਾ ਦੇਣਾ ਚਾਹੀਦਾ ਹੈ?
6 ਮਹੀਨਿਆਂ ਤੋਂ ਬਾਅਦ ਬੱਚਿਆਂ ਨੂੰ ਘਿਓ ਦਿਓ। 6 ਤੋਂ 12 ਮਹੀਨਿਆਂ ਦੇ ਬੱਚਿਆਂ ਨੂੰ ਰੋਜ਼ਾਨਾ 1 ਚਮਚ ਘਿਓ ਦਿਓ। 1 ਤੋਂ 3 ਸਾਲ ਦੇ ਬੱਚਿਆਂ ਨੂੰ ਰੋਜ਼ਾਨਾ 5-10 ML ਘਿਓ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਉਤਰਾਖੰਡ ‘ਚ ਵੱਡਾ ਹਾਦਸਾ, 300 ਮੀਟਰ ਡੂੰਘੀ ਖੱਡ ‘ਚ ਡਿੱਗੀ ਗੱਡੀ, 8 ਦੀ ਮੌਤ
ਬੱਚਿਆਂ ਨੂੰ ਸਿੱਧਾ ਘਿਓ ਨਾ ਦਿਓ। ਇਸ ਨੂੰ ਦਾਲ, ਖਿਚੜੀ ਜਾਂ ਦਲੀਏ ਵਿਚ ਪਾ ਕੇ ਦਿਓ। ਹਮੇਸ਼ਾ ਸਹੀ ਮਾਤਰਾ ਵਿੱਚ ਘਿਓ ਦਿਓ, ਇਸਨੂੰ ਜ਼ਿਆਦਾ ਦੇਣਾ ਨੁਕਸਾਨਦੇਹ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:











